ਇੰਡੀਅਨ ਪ੍ਰੀਮੀਅਰ ਲੀਗ (IPL) ਦਾ 17ਵਾਂ ਸੀਜ਼ਨ ਅੱਜ (22 ਮਾਰਚ) ਤੋਂ ਸ਼ੁਰੂ ਹੋਵੇਗਾ। ਪਹਿਲੇ ਮੈਚ ‘ਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ‘ਚ ਚੇਨਈ ਦੀ ਟੀਮ ਆਪਣੇ ਨਵੇਂ ਕਪਤਾਨ ਨਾਲ ਮੈਦਾਨ ‘ਚ ਉਤਰੇਗੀ। ਇਸ ਦਾ ਮਤਲਬ ਹੈ ਕਿ ਹੁਣ ਆਈਪੀਐਲ ਦੇ ਪਹਿਲੇ ਮੈਚ ਨਾਲ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਹੁਣ ਕਮਾਨ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਤੂਰਾਜ ਗਾਇਕਵਾੜ ਦੇ ਹੱਥ ਵਿੱਚ ਹੈ। ਇਹ ਉਦਘਾਟਨੀ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਰਾਤ 8.00 ਵਜੇ ਤੋਂ ਖੇਡਿਆ ਜਾਵੇਗਾ।
