IPL 2023 ਦਾ 47ਵਾਂ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸਨਰਾਈਜ਼ਰਸ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ‘ਚ ਦੋਵੇਂ ਟੀਮਾਂ ਦੀ ਨਜ਼ਰ ਜਿੱਤ ਨਾਲ ਦੋ-ਦੋ ਅੰਕਾਂ ‘ਤੇ ਹੋਵੇਗੀ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 7 ਵਜੇ ਹੋਵੇਗਾ। ਪਿਛਲੀ ਵਾਰ ਜਦੋਂ ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਤਾਂ ਹੈਦਰਾਬਾਦ ਨੇ ਜਿੱਤ ਦਰਜ ਕੀਤੀ ਸੀ। SRH ਨੇ KKR ਨੂੰ 23 ਦੌੜਾਂ ਨਾਲ ਹਰਾਇਆ ਸੀ। ਅਜਿਹੇ ‘ਚ ਹੁਣ ਕੋਲਕਾਤਾ ਕੋਲ ਪਿਛਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ।
ਜੇਕਰ ਅੰਕਾਂ ਦੀ ਗੱਲ ਕਰੀਏ ਤਾਂ ਕੋਲਕਾਤਾ ਨਾਈਟ ਰਾਈਡਰਜ਼ 8ਵੇਂ ਸਥਾਨ ‘ਤੇ ਹੈ, ਜਦਕਿ ਸਨਰਾਈਜ਼ਰਸ ਹੈਦਰਾਬਾਦ 9ਵੇਂ ਸਥਾਨ ‘ਤੇ ਹੈ। ਦੋਵੇਂ ਟੀਮਾਂ ਨੇ ਮੌਜੂਦਾ ਸੀਜ਼ਨ ਵਿੱਚ ਲਗਭਗ ਇੱਕੋ ਜਿਹਾ ਪ੍ਰਦਰਸ਼ਨ ਕੀਤਾ ਹੈ। ਕੋਲਕਾਤਾ ਨੇ 16ਵੇਂ ਸੀਜ਼ਨ ‘ਚ ਹੁਣ ਤੱਕ 9 ਮੈਚ ਖੇਡੇ ਹਨ ਅਤੇ 3 ‘ਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਹੈਦਰਾਬਾਦ ਨੇ 8 ਮੈਚ ਖੇਡੇ ਹਨ ਅਤੇ ਉਸ ਨੇ ਵੀ ਸਿਰਫ 3 ਹੀ ਜਿੱਤੇ ਹਨ। ਦੋਵਾਂ ਟੀਮਾਂ ਦੇ 6-6 ਅੰਕ ਹਨ। SRH ਨੇ ਆਪਣੇ ਪਿਛਲੇ ਮੈਚ ਵਿੱਚ ਦਿੱਲੀ ਨੂੰ 9 ਦੌੜਾਂ ਨਾਲ ਹਰਾਇਆ ਸੀ। ਕੇਕੇਆਰ ਨੂੰ ਪਿਛਲੇ ਮੈਚ ਵਿੱਚ ਗੁਜਰਾਤ ਨੇ 7 ਵਿਕਟਾਂ ਨਾਲ ਹਰਾਇਆ ਸੀ।
ਜੇਕਰ ਅਸੀਂ ਦੋਵਾਂ ਟੀਮਾਂ ਵਿਚਕਾਰ ਹੈੱਡ ਟੂ ਹੈੱਡ (SRH ਬਨਾਮ KKR ਹੈਡ ਟੂ ਹੈੱਡ) ਦੀ ਗੱਲ ਕਰੀਏ ਤਾਂ ਕੋਲਕਾਤਾ ਦਾ ਪੱਲੜਾ ਭਾਰੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 24 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕੋਲਕਾਤਾ ਨਾਈਟ ਰਾਈਡਰਜ਼ ਨੇ 15 ਮੈਚ ਜਿੱਤੇ ਹਨ, ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਨੇ 9 ਮੈਚ ਜਿੱਤੇ ਹਨ।