[gtranslate]

IPL 2023 ਲਈ ਪੰਜਾਬ ਕਿੰਗਜ਼ ਨੇ ਮਯੰਕ ਅਗਰਵਾਲ ਦੀ ਕੀਤੀ ਛੁੱਟੀ ਤੇ ਅਰਸ਼ਦੀਪ ਸਣੇ ਇੰਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਟੇਨ, ਦੇਖੋ ਪੂਰੀ ਲਿਸਟ

ipl 2023 retention punjab kings

IPL 2023 ਦਾ ਇੰਤਜ਼ਾਰ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਸਾਰੀਆਂ ਟੀਮਾਂ ਨੇ ਆਪਣੇ ਰਿਲੀਜ਼ ਕੀਤੇ ਅਤੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ‘ਚ ਪਿਛਲੇ ਸਾਲ ਅੰਕ ਸੂਚੀ ‘ਚ 6ਵੇਂ ਨੰਬਰ ‘ਤੇ ਮੌਜੂਦ ਪੰਜਾਬ ਕਿੰਗਜ਼ ਨੇ ਵੱਡੇ ਬਦਲਾਅ ਕੀਤੇ ਹਨ। ਇਸ ਵਿੱਚ ਸ਼ਿਖਰ ਧਵਨ ਨੂੰ ਪਹਿਲਾਂ ਹੀ ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਕਪਤਾਨੀ ਸੌਂਪਣ ਤੋਂ ਬਾਅਦ ਹੁਣ ਟੀਮ ਦੇ ਸਾਬਕਾ ਕਪਤਾਨ ਮਯੰਕ ਅਗਰਵਾਲ ਨੂੰ ਪੰਜਾਬ ਕਿੰਗਜ਼ ਨੇ ਰਿਲੀਜ਼ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਟੀਮ ‘ਚ ਮੌਜੂਦ ਸ਼ਾਹਰੁਖ ਖਾਨ ਨੂੰ ਟੀਮ ਨੇ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਉਮੀਦ ਮੁਤਾਬਿਕ ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟੋ ਨੂੰ ਵੀ ਟੀਮ ਨੇ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਡੀਅਨ ਸਮਿਥ ਨੂੰ ਟੀਮ ਨੇ ਰਿਲੀਜ਼ ਕਰ ਦਿੱਤਾ ਹੈ। ਸਮਿਥ ਨੂੰ 2022 ਦੀ ਮੇਗਾ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 6 ਕਰੋੜ ਰੁਪਏ ਵਿੱਚ ਖਰੀਦਿਆ ਸੀ। ਗੇਂਦਬਾਜ਼ੀ ਤੋਂ ਇਲਾਵਾ ਸਮਿਥ ਕੋਲ ਬੱਲੇਬਾਜ਼ੀ ‘ਚ ਵੀ ਕਾਫੀ ਹੁਨਰ ਹੈ। ਉਹ ਆਖਰੀ ਸਮੇਂ ‘ਤੇ ਆ ਕੇ ਮੈਚ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ।

ਇਨ੍ਹਾਂ ਖਿਡਾਰੀਆਂ ਨੂੰ ਕੀਤਾ ਗਿਆ ਹੈ ਰਿਟੇਨ
ਸ਼ਿਖਰ ਧਵਨ (ਕਪਤਾਨ), ਸ਼ਾਹਰੁਖ ਖਾਨ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਰਾਜ ਬਾਵਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ​​ਅਥਰਵ ਟਾਈਡ, ਅਰਸ਼ਦੀਪ ਸਿੰਘ, ਬਲਤੇਜ ਸਿੰਘ, ਨਾਥਨ ਐਲਿਸ, ਕਾਗਿਸੋ ਰਬਾਡਾ, ਰਾਹੁਲ ਚਾਹਰ ਅਤੇ ਹਰਪ੍ਰੀਤ ਬਰਾੜ।

ਰਿਲੀਜ਼ ਕੀਤੇ ਖਿਡਾਰੀਆਂ ਦੀ ਲਿਸਟ
ਮਯੰਕ ਅਗਰਵਾਲ, ਓਡੀਅਨ ਸਮਿਥ, ਵੈਭਵ ਅਰੋੜਾ, ਬੈਨੀ ਹਾਵੇਲ, ਈਸ਼ਾਨ ਪੋਰੇਲ, ਅੰਸ਼ ਪਟੇਲ, ਪ੍ਰੇਰਕ ਮਾਂਕਡ, ਸੰਦੀਪ ਸ਼ਰਮਾ, ਰਿਤਿਕ ਚੈਟਰਜੀ।

ਪਰਸ value
ਇਸ ਰਿਲੀਜ਼ ਅਤੇ ਰੀਟੇਨ ਤੋਂ ਬਾਅਦ ਟੀਮ ਕੋਲ ਕੁੱਲ 3 ਵਿਦੇਸ਼ੀ ਖਿਡਾਰੀਆਂ ਦੇ ਸਲਾਟ ਬਚੇ ਹਨ। ਪੰਜਾਬ ਨੇ ਟ੍ਰੇਡ ਰਾਹੀਂ ਕਿਸੇ ਖਿਡਾਰੀ ਨੂੰ ਟੀਮ ਦਾ ਹਿੱਸਾ ਨਹੀਂ ਬਣਾਇਆ। ਹੁਣ ਇਸ ਰਿਲੀਜ਼ ਤੋਂ ਬਾਅਦ, ਟੀਮ ਕੋਲ ਕੁੱਲ ਪਰਸ ਦੀ ਕੀਮਤ 7.05 ਕਰੋੜ ਬਚੀ ਹੈ। ਟੀਮ ਇਸ ਪੈਸੇ ਦੀ ਵਰਤੋਂ ਮਿੰਨੀ ਨਿਲਾਮੀ ਵਿੱਚ ਕਰੇਗੀ।

Leave a Reply

Your email address will not be published. Required fields are marked *