IPL ਦੇ 16ਵੇਂ ਸੀਜ਼ਨ ਦਾ 24ਵਾਂ ਲੀਗ ਮੈਚ 17 ਅਪ੍ਰੈਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ‘ਚ ਪ੍ਰਸ਼ੰਸਕਾਂ ਨੂੰ ਭਾਰਤੀ ਕ੍ਰਿਕਟ ਦੇ ਦੋ ਸਾਬਕਾ ਕਪਤਾਨਾਂ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ। ਇਸ ਸੀਜ਼ਨ ‘ਚ ਦੋਵਾਂ ਟੀਮਾਂ ਨੇ ਹੁਣ ਤੱਕ 4-4 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਦੋਵਾਂ ਨੇ 2-2 ਮੈਚ ਜਿੱਤੇ ਹਨ। ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਆਪਣੇ ਪਿਛਲੇ ਮੈਚ ‘ਚ ਰਾਜਸਥਾਨ ਰਾਇਲਜ਼ ਦੇ ਖਿਲਾਫ 3 ਦੌੜਾਂ ਦੀ ਕਰੀਬੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਨੇ ਆਪਣੇ ਆਖਰੀ ਮੈਚ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ 23 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ ਸੀ। CSK ਇਸ ਸਮੇਂ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਹੈ ਜਦਕਿ RCB ਦੀ ਟੀਮ 7ਵੇਂ ਸਥਾਨ ‘ਤੇ ਹੈ।
ਜੇਕਰ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਸ ਦੇ ਵਿਚਕਾਰ ਆਈਪੀਐਲ ਵਿੱਚ ਰਿਕਾਰਡ ਦੀ ਗੱਲ ਕਰੀਏ ਤਾਂ ਇਸ ਵਿੱਚ ਚੇਨਈ ਦਾ ਪੱਲੜਾ ਪੂਰੀ ਤਰ੍ਹਾਂ ਭਾਰੀ ਨਜ਼ਰ ਆ ਰਿਹਾ ਹੈ। ਚੇਨਈ ਦੀ ਟੀਮ ਨੇ ਬੈਂਗਲੁਰੂ ਦੇ ਖਿਲਾਫ ਹੁਣ ਤੱਕ 30 ਮੈਚ ਖੇਡੇ ਹਨ, ਜਿਸ ‘ਚ CSK ਨੇ 19 ਮੈਚ ਜਿੱਤੇ ਹਨ ਜਦਕਿ ਬੈਂਗਲੁਰੂ ਨੇ 10 ਮੈਚ ਜਿੱਤੇ ਹਨ, 1 ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ ਸੀ।