IPL 2023 ਦੇ ਸ਼ੈਡਿਊਲ ਦਾ ਸ਼ੁੱਕਰਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਆਈਪੀਐਲ 31 ਮਾਰਚ 2023 ਤੋਂ ਸ਼ੁਰੂ ਹੋਵੇਗਾ ਅਤੇ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। IPL ਦੇ 16ਵੇਂ ਸੀਜ਼ਨ ‘ਚ ਪੰਜਾਬ ਕਿੰਗਜ਼ 1 ਅਪ੍ਰੈਲ ਤੋਂ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਜਾਣੋ ਪੰਜਾਬ ਕਿੰਗਜ਼ ਦਾ ਪੂਰਾ ਸ਼ਡਿਊਲ।
IPL 2022 ਦੇ ਸ਼ੈਡਿਊਲ ਦੀ ਗੱਲ ਕਰੀਏ ਤਾਂ ਇਸ ਸੀਜ਼ਨ ‘ਚ 10 ਟੀਮਾਂ ਵਿਚਾਲੇ ਕੁੱਲ 74 ਮੈਚ ਖੇਡੇ ਜਾਣਗੇ, ਜਿਨ੍ਹਾਂ ‘ਚੋਂ 70 ਮੈਚ ਲੀਗ ਪੜਾਅ ‘ਚ ਅਤੇ 4 ਮੈਚ ਪਲੇਆਫ ‘ਚ ਖੇਡੇ ਜਾਣਗੇ। ਪਹਿਲੇ ਦੌਰ ‘ਚ ਸਾਰੀਆਂ ਟੀਮਾਂ 14-14 ਮੈਚ ਖੇਡਣਗੀਆਂ। ਇਸ ਸੀਜ਼ਨ ਦਾ ਆਖਰੀ ਲੀਗ ਮੈਚ 21 ਮਈ 2023 ਨੂੰ ਅਤੇ ਫਾਈਨਲ ਮੈਚ 28 ਮਈ ਨੂੰ ਖੇਡਿਆ ਜਾਵੇਗਾ। ਇਸ ਸਾਲ ਦੇ ਆਈਪੀਐਲ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਡਬਲ ਹੈਡਰ ਖੇਡੇ ਜਾਣਗੇ ਅਤੇ ਇਸ ਤਰ੍ਹਾਂ ਇਸ ਸੀਜ਼ਨ ਵਿੱਚ ਕੁੱਲ 18 ਡਬਲ ਹੈਡਰ ਖੇਡੇ ਜਾਣਗੇ। ਇਸ ਵਾਰ ਆਈਪੀਐਲ ਸੀਜ਼ਨ ਦਾ ਫਾਈਨਲ ਮੈਚ 28 ਮਈ 2023 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਪੰਜਾਬ ਕਿੰਗਜ਼ ਦਾ ਸ਼ੈਡਿਊਲ
1 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, ਪੀਸੀਏ ਸਟੇਡੀਅਮ, ਮੋਹਾਲੀ
5 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, ਏਸੀਏ ਸਟੇਡੀਅਮ, ਗੁਹਾਟੀ
9 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ, ਰਾਜੀਵ ਗਾਂਧੀ ਸਟੇਡੀਅਮ, ਹੈਦਰਾਬਾਦ
13 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਇਟਨਸ, ਪੀਸੀਏ ਸਟੇਡੀਅਮ, ਮੋਹਾਲੀ
15 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ, ਏਕਾਨਾ ਸਟੇਡੀਅਮ, ਲਖਨਊ
20 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, ਪੀਸੀਏ ਸਟੇਡੀਅਮ, ਮੋਹਾਲੀ
22 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਵਾਨਖੇੜੇ ਸਟੇਡੀਅਮ, ਮੁੰਬਈ
28 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ, ਪੀਸੀਏ ਸਟੇਡੀਅਮ, ਮੋਹਾਲੀ
30 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼ ਚੇਪੌਕ ਸਟੇਡੀਅਮ, ਚੇਨਈ
3 ਮਈ 2023: ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, ਪੀਸੀਏ ਸਟੇਡੀਅਮ, ਮੋਹਾਲੀ
8 ਮਈ 2023: ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼, ਈਡਨ ਗਾਰਡਨ, ਕੋਲਕਾਤਾ
13 ਮਈ 2023: ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, ਅਰੁਣ ਜੇਤਲੀ ਸਟੇਡੀਅਮ, ਦਿੱਲੀ
17 ਮਈ 2023: ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼, ਪੀਸੀਏ ਸਟੇਡੀਅਮ, ਮੋਹਾਲੀ
19 ਮਈ 2023: ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, ਪੀਸੀਏ ਸਟੇਡੀਅਮ, ਮੋਹਾਲੀ