IPL 2023 ਦਾ 27ਵਾਂ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਪੰਜਾਬ ਨੇ ਆਖਰੀ ਮੈਚ 2 ਵਿਕਟਾਂ ਨਾਲ ਜਿੱਤਿਆ ਸੀ। ਟੀਮ ਦੇ ਕਪਤਾਨ ਸ਼ਿਖਰ ਧਵਨ ਫਿਟਨੈੱਸ ਕਾਰਨ ਨਹੀਂ ਖੇਡ ਸਕੇ। ਉਨ੍ਹਾਂ ਦੀ ਥਾਂ ਸੈਮ ਕੁਰਨ ਨੇ ਪੰਜਾਬ ਦੀ ਕਪਤਾਨੀ ਕੀਤੀ ਸੀ। ਦੂਜੇ ਪਾਸੇ ਬੰਗਲੌਰ ਨੂੰ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲੌਰ ਨੂੰ ਚੇਨਈ ਸੁਪਰ ਕਿੰਗਜ਼ ਨੇ 8 ਦੌੜਾਂ ਨਾਲ ਹਰਾਇਆ ਸੀ। ਪਰ ਇਸ ਮੈਚ ਵਿੱਚ ਦੋਵੇਂ ਟੀਮਾਂ ਇੱਕ ਦੂਜੇ ਨੂੰ ਟੱਕਰ ਦਿੰਦੀਆਂ ਨਜ਼ਰ ਆ ਸਕਦੀਆਂ ਹਨ। ਪੰਜਾਬ ਅਤੇ ਬੰਗਲੌਰ ਦੀ ਪਲੇਇੰਗ ਇਲੈਵਨ ਵਿੱਚ ਵੀ ਬਦਲਾਅ ਕੀਤੇ ਜਾ ਸਕਦੇ ਹਨ।
ਪੰਜਾਬ ਦੀ ਟੀਮ ਘਰੇਲੂ ਮੈਦਾਨ ‘ਤੇ ਮੈਚ ਖੇਡੇਗੀ। ਇਸ ਲਈ ਉਸ ਨੂੰ ਇਸ ਦਾ ਲਾਭ ਮਿਲ ਸਕਦਾ ਹੈ। ਟੀਮ ਦੇ ਨਿਯਮਤ ਕਪਤਾਨ ਧਵਨ ਦੀ ਫਿਟਨੈੱਸ ਨੂੰ ਲੈ ਕੇ ਅਜੇ ਕੋਈ ਅਪਡੇਟ ਨਹੀਂ ਹੈ। ਪਰ ਸੰਭਾਵਨਾ ਹੈ ਕਿ ਟੀਮ ਮੈਚ ਤੋਂ ਪਹਿਲਾਂ ਅਪਡੇਟ ਦੇਵੇਗੀ। ਜੇਕਰ ਧਵਨ ਪਲੇਇੰਗ ਇਲੈਵਨ ‘ਚ ਵਾਪਸੀ ਕਰਦੇ ਹਨ ਤਾਂ ਅਥਰਵ ਨੂੰ ਬਾਹਰ ਕੀਤਾ ਜਾ ਸਕਦਾ ਹੈ। ਅਥਰਵ ਨੇ ਪਿਛਲੇ ਮੈਚ ਵਿੱਚ ਪ੍ਰਭਸਿਮਰਨ ਸਿੰਘ ਨਾਲ ਓਪਨਿੰਗ ਕੀਤੀ ਸੀ। ਲਿਵਿੰਗਸਟੋਨ ਅਤੇ ਮੈਥਿਊ ਸ਼ਾਰਟ ਵਿੱਚੋਂ ਕਿਸੇ ਇੱਕ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲ ਸਕਦੀ ਹੈ। ਪੰਜਾਬ ਨੇ ਆਖਰੀ ਮੈਚ 2 ਵਿਕਟਾਂ ਨਾਲ ਜਿੱਤਿਆ ਸੀ। ਇਸ ਲਈ ਹੁਣ ਉਹ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੇਗੀ।
ਬੰਗਲੌਰ ਦੇ ਪਲੇਇੰਗ ਇਲੈਵਨ ‘ਚ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ। ਟੀਮ ਨੂੰ ਪਿਛਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਹੁਣ ਕਪਤਾਨ ਫਾਫ ਡੂ ਪਲੇਸਿਸ ਜਿੱਤ ਕੇ ਟੂਰਨਾਮੈਂਟ ‘ਚ ਵਾਪਸੀ ਕਰਨਾ ਚਾਹੇਗਾ। ਬੰਗਲੌਰ ਨੂੰ 5 ਮੈਚ ਖੇਡਦੇ ਹੋਏ 3 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲੌਰ ਨੂੰ ਚੇਨਈ ਦੇ ਨਾਲ-ਨਾਲ ਕੋਲਕਾਤਾ ਅਤੇ ਲਖਨਊ ਨੇ ਵੀ ਹਰਾਇਆ ਹੈ।