ਅੱਜ ਰਾਤ (22 ਅਪ੍ਰੈਲ) ਆਈਪੀਐਲ ਵਿੱਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੁਕਾਬਲਾ ਹੋਵੇਗਾ। ਆਈਪੀਐਲ ਵਿੱਚ ਹੁਣ ਤੱਕ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਬਰਾਬਰੀ ਦਾ ਮੁਕਾਬਲਾ ਹੁੰਦਾ ਰਿਹਾ ਹੈ। ਇਹ ਟੀਮਾਂ ਆਈਪੀਐਲ ਵਿੱਚ 29 ਵਾਰ ਭਿੜ ਚੁੱਕੀਆਂ ਹਨ। ਇੱਥੇ ਮੁੰਬਈ ਇੰਡੀਅਨਜ਼ ਨੇ 15 ਮੈਚ ਜਿੱਤੇ, ਜਦਕਿ 14 ਮੈਚ ਪੰਜਾਬ ਕਿੰਗਜ਼ ਦੇ ਹੱਕ ਵਿੱਚ ਗਏ ਹਨ। ਜੇਕਰ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ ਪੰਜ ਮੈਚਾਂ ‘ਤੇ ਨਜ਼ਰ ਮਾਰੀਏ ਤਾਂ ਪੰਜਾਬ ਨੇ ਤਿੰਨ ਮੈਚ ਜਿੱਤੇ ਹਨ। ਯਾਨੀ ਪੰਜਾਬ ਦੇ ਕਿੰਗਜ਼ ਹਮੇਸ਼ਾ ਹੀ ਸਭ ਤੋਂ ਵੱਧ ਵਾਰ ਆਈ.ਪੀ.ਐੱਲ ਚੈਂਪੀਅਨ (5) ਰਹਿ ਚੁੱਕੇ ਮੁੰਬਈ ਇੰਡੀਅਨਜ਼ ਨੂੰ ਬਰਾਬਰ ਦਾ ਮੁਕਾਬਲਾ ਦਿੰਦੇ ਰਹੇ ਹਨ।
ਇਸ ਆਈਪੀਐਲ ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੇ ਪਹਿਲੇ ਦੋ ਮੈਚ ਜਿੱਤ ਕੇ ਜ਼ਬਰਦਸਤ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਹੋਏ ਚਾਰ ਮੈਚਾਂ ਵਿੱਚ ਪੰਜਾਬ ਨੂੰ ਸਿਰਫ਼ ਇੱਕ ਜਿੱਤ ਮਿਲੀ ਹੈ। ਪੰਜਾਬ ਦੀ ਟੀਮ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੂੰ ਇਸ ਸੀਜ਼ਨ ਵਿੱਚ ਆਪਣੇ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਇਸ ਟੀਮ ਨੇ ਤਿੰਨੋਂ ਮੈਚ ਇੱਕ-ਇੱਕ ਕਰਕੇ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਹੈ। ਫਿਲਹਾਲ ਮੁੰਬਈ ਦੀ ਟੀਮ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਹੈ।