IPL 2023 ਦਾ 64ਵਾਂ ਮੈਚ ਅੱਜ, ਬੁੱਧਵਾਰ, 17 ਮਈ,ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿਖੇ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪਲੇਆਫ ਦੇ ਲਿਹਾਜ਼ ਨਾਲ ਪੰਜਾਬ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੋਵੇਗਾ, ਕਿਉਂਕਿ ਦਿੱਲੀ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਹਾਲਾਂਕਿ ਦਿੱਲੀ ਵੀ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ।
ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਆਪੋ-ਆਪਣੇ 13 ਵਾਂ ਲੀਗ ਮੈਚ ਖੇਡਣਗੀਆਂ। ਇਸ ਤੋਂ ਪਹਿਲਾਂ ਵੀ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ, ਜਿਸ ਵਿੱਚ ਪੰਜਾਬ ਦੀ ਜਿੱਤ ਹੋਈ ਸੀ। ਅਜਿਹੇ ‘ਚ ਪੰਜਾਬ ਪਿਛਲੀ ਪਲੇਇੰਗ ਇਲੈਵਨ ਨਾਲ ਉਤਰ ਸਕਦਾ ਹੈ, ਜਦਕਿ ਦਿੱਲੀ ਦੀ ਟੀਮ ‘ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦਿੱਲੀ ਇਸ ਮੈਚ ‘ਚ ਆਪਣੀ ਬੈਂਚ ਸਟ੍ਰੈਂਥ ਦੀ ਪਰਖ ਕਰ ਸਕਦੀ ਹੈ।