IPL 16 ‘ਚ ਅੱਜ (12 ਮਈ) ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਹੋਵੇਗਾ। ਦੋਵਾਂ ਵਿਚਾਲੇ ਟੂਰਨਾਮੈਂਟ ਦਾ 57ਵਾਂ ਲੀਗ ਮੈਚ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਰਾਹੀਂ ਦੋਵੇਂ ਟੀਮਾਂ ਆਪੋ-ਆਪਣਾ 12ਵਾਂ ਮੈਚ ਖੇਡਣਗੀਆਂ। ਗੁਜਰਾਤ ਨੇ ਹੁਣ ਤੱਕ 8 ਅਤੇ ਮੁੰਬਈ ਨੇ 6 ਮੈਚ ਜਿੱਤੇ ਹਨ।
ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੁਣ ਤੱਕ ਕੁੱਲ 2 ਮੈਚ ਖੇਡੇ ਗਏ ਹਨ, ਜਿਸ ਵਿੱਚ ਦੋਵਾਂ ਟੀਮਾਂ ਨੇ 1-1 ਮੈਚ ਜਿੱਤਿਆ ਹੈ। ਦੋਵਾਂ ਵਿਚਾਲੇ ਪਹਿਲਾ ਮੈਚ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਗਿਆ ਸੀ, ਜਿਸ ‘ਚ ਮੁੰਬਈ ਜੇਤੂ ਰਹੀ ਸੀ ਅਤੇ ਦੂਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇਸ ਸੈਸ਼ਨ ‘ਚ ਖੇਡਿਆ ਗਿਆ ਸੀ, ਜਿਸ ‘ਚ ਗੁਜਰਾਤ ਨੇ ਜਿੱਤ ਦਰਜ ਕੀਤੀ ਸੀ।