ਆਈਪੀਐਲ 2023 ਤੋਂ ਪਹਿਲਾਂ Mini Auction ਹੋਣੀ ਹੈ। ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਵੇਗੀ। ਨਿਲਾਮੀ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ। ਇਸ ਨਿਲਾਮੀ ਵਿੱਚ ਭਾਰਤ ਤੋਂ ਯੂਏਈ ਤੱਕ ਕੁੱਲ 14 ਦੇਸ਼ਾਂ ਦੇ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਮਿੰਨੀ ਨਿਲਾਮੀ ਨੂੰ ਲੈ ਕੇ ਸਾਰੀਆਂ ਟੀਮਾਂ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ। ਇਸ ਮਿੰਨੀ ਨਿਲਾਮੀ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ ਦੇ ਸਭ ਤੋਂ ਵੱਧ ਖਿਡਾਰੀ ਸ਼ਾਮਿਲ ਹੋਣਗੇ। ਇਸ ਮਿੰਨੀ ਨਿਲਾਮੀ ਵਿੱਚ ਕੁੱਲ 27 ਇੰਗਲਿਸ਼ ਖਿਡਾਰੀ ਹਿੱਸਾ ਲੈਣਗੇ।
ਕੋਚੀ ਵਿੱਚ ਹੋਣ ਵਾਲੀ ਇਸ ਮਿੰਨੀ ਨਿਲਾਮੀ ਵਿੱਚ ਭਾਰਤ ਦੇ ਕੁੱਲ 273 ਖਿਡਾਰੀ, ਇੰਗਲੈਂਡ ਦੇ 27 ਖਿਡਾਰੀ, ਦੱਖਣੀ ਅਫ਼ਰੀਕਾ ਦੇ 22 ਖਿਡਾਰੀ, ਆਸਟ੍ਰੇਲੀਆ ਦੇ 21 ਖਿਡਾਰੀ, ਵੈਸਟਇੰਡੀਜ਼ ਦੇ 20 ਖਿਡਾਰੀ, ਨਿਊਜ਼ੀਲੈਂਡ ਦੇ 10 ਖਿਡਾਰੀ, ਸ੍ਰੀ ਲੰਕਾ ਦੇ 10 ਖਿਡਾਰੀ, ਅਫਗਾਨਿਸਤਾਨ ਦੇ 8 ਖਿਡਾਰੀ, ਆਇਰਲੈਂਡ ਦੇ 4 ਖਿਡਾਰੀ, ਬੰਗਲਾਦੇਸ਼ ਦੇ 4 ਖਿਡਾਰੀ, ਜ਼ਿੰਬਾਬਵੇ ਦੇ 2 ਖਿਡਾਰੀ, ਨਾਮੀਬੀਆ ਦੇ 2 ਖਿਡਾਰੀ, ਨੀਦਰਲੈਂਡ ਤੋਂ 1 ਖਿਡਾਰੀ ਅਤੇ ਯੂਏਈ ਦਾ 1 ਖਿਡਾਰੀ ਸ਼ਾਮਿਲ ਹੋਵੇਗਾ।