ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2022 ਦੇ 58ਵੇਂ ਮੈਚ ਵਿੱਚ, ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਰਾਜਸਥਾਨ ਰਾਇਲਜ਼ ਇਸ ਸੀਜ਼ਨ ‘ਚ ਕਾਫੀ ਮਜ਼ਬੂਤ ਟੀਮ ਬਣ ਕੇ ਉਭਰੀ ਹੈ। ਉਨ੍ਹਾਂ ਦੇ 11 ਮੈਚਾਂ ਵਿੱਚ ਸੱਤ ਜਿੱਤਾਂ ਦੇ ਨਾਲ 14 ਅੰਕ ਹਨ ਅਤੇ ਉਹ ਇਸ ਸਮੇਂ ਮਜ਼ਬੂਤ ਰਨ ਰੇਟ ਨਾਲ ਤੀਜੇ ਸਥਾਨ ‘ਤੇ ਹਨ। ਰਾਜਸਥਾਨ ਪਲੇਆਫ ਦੀ ਦੌੜ ਵਿੱਚ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੈ। ਉਹ ਇੱਥੇ ਜਿੱਤ ਕੇ ਆਪਣੀ ਪਕੜ ਹੋਰ ਮਜ਼ਬੂਤ ਕਰਨਾ ਚਾਹੇਗੀ। ਦੂਜੇ ਪਾਸੇ ਦਿੱਲੀ ਦੀ ਟੀਮ ਲਈ ਬਾਕੀ ਤਿੰਨ ਮੈਚ ਕਰੋ ਜਾਂ ਮਰੋ ਦੇ ਹਨ। ਪੰਤ ਦੀ ਅਗਵਾਈ ਵਾਲੀ ਦਿੱਲੀ ਨੇ 11 ‘ਚੋਂ 5 ਮੈਚ ਜਿੱਤੇ ਹਨ ਅਤੇ ਫਿਲਹਾਲ 10 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ।
