IPL 2022 ਦਾ 60ਵਾਂ ਮੈਚ ਸ਼ੁੱਕਰਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਇਸ ਸੀਜ਼ਨ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਬੰਗਲੌਰ ਫਿਲਹਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਉਸ ਨੇ ਹੁਣ ਤੱਕ 12 ਮੈਚ ਖੇਡੇ ਹਨ ਅਤੇ 7 ਮੈਚ ਜਿੱਤੇ ਹਨ। ਜਦਕਿ ਪੰਜਾਬ 8ਵੇਂ ਸਥਾਨ ‘ਤੇ ਹੈ। ਪੰਜਾਬ ਨੇ 11 ਵਿੱਚੋਂ 5 ਮੈਚ ਜਿੱਤੇ ਹਨ। ਜਦਕਿ ਉਸ ਨੂੰ 6 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁੱਕਰਵਾਰ ਨੂੰ ਹੋਣ ਵਾਲੇ ਮੈਚ ਲਈ ਟੀਮਾਂ ਪਲੇਇੰਗ ਇਲੈਵਨ ‘ਚ ਬਦਲਾਅ ਕਰ ਸਕਦੀਆਂ ਹਨ।