IPL 2022 ‘ਚ ਅੱਜ ਦੇ ਮੈਚ ‘ਚ ਪੰਜਾਬ ਕਿੰਗਜ਼ ਦੀ ਟੀਮ ਲਖਨਊ ਸੁਪਰ ਜਾਇੰਟਸ ਨਾਲ ਭਿੜ ਰਹੀ ਹੈ। ਪੰਜਾਬ ਦੇ ਕਪਤਾਨ ਮਯੰਕ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਹੁਲ ਦੀ ਅਗਵਾਈ ਵਾਲੀ ਲਖਨਊ ਦੀ ਟੀਮ ਇਸ ਸਮੇਂ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਚੱਲ ਰਹੀ ਹੈ। ਐਲਐਸਜੀ ਨੇ ਅੱਠ ਵਿੱਚੋਂ ਪੰਜ ਮੈਚ ਜਿੱਤੇ ਹਨ, ਜਦਕਿ ਤਿੰਨ ਵਿੱਚ ਟੀਮ ਨੂੰ ਹਾਰ ਮਿਲੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਟੀਮ ਨੂੰ ਅੱਠ ਮੈਚਾਂ ਵਿੱਚ ਚਾਰ ਜਿੱਤਾਂ ‘ਤੇ ਚਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹ ਇਸ ਸਮੇਂ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ।
ਟੀਮ ਬਾਰੇ ਗੱਲ ਕਰਦੇ ਹੋਏ ਮਯੰਕ ਨੇ ਕਿਹਾ ਕਿ ਸਾਡੀ ਲਾਈਨਅੱਪ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਮੈਦਾਨ ‘ਤੇ ਬਹੁਤ ਘੱਟ ਤ੍ਰੇਲ ਹੈ। ਖਿਡਾਰੀ ਹਰ ਜਗ੍ਹਾ ਖੇਡਣ ਲਈ ਤਿਆਰ ਹਨ। ਇਹ ਇੱਕ ਜ਼ਬਰਦਸਤ ਚੁਣੌਤੀ ਹੋਵੇਗੀ। ਇਸ ਦੇ ਨਾਲ ਹੀ ਰਾਹੁਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੇ ਤ੍ਰੇਲ ਨਹੀਂ ਹੈ। ਅਜਿਹੇ ‘ਚ ਟਾਸ ਦਾ ਮਹੱਤਵ ਥੋੜਾ ਘੱਟ ਹੋ ਜਾਂਦਾ ਹੈ। ਜੋ ਟੀਮ ਚੰਗਾ ਖੇਡੇਗੀ, ਉਸ ਨੂੰ ਹੀ ਮੈਚ ਜਿੱਤਣ ਦਾ ਮੌਕਾ ਮਿਲੇਗਾ। ਮੈਂ ਇੱਥੇ ਪਹਿਲਾਂ ਵੀ ਖੇਡ ਚੁੱਕਾ ਹਾਂ। ਇੱਥੇ ਬਾਊਂਡਰੀ ਵੱਡੀ ਹੈ। ਅਜਿਹੇ ‘ਚ ਅਸੀਂ ਅਵੇਸ਼ ਖਾਨ ਨੂੰ ਮੌਕਾ ਦਿੱਤਾ ਹੈ।