IPL 2022 ਦਾ 64ਵਾਂ ਮੈਚ ਸੋਮਵਾਰ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਡਾ ਡੀ ਵਾਈ ਪਾਟਿਲ ਸਪੋਰਟਸ ਅਕੈਡਮੀ, ਮੁੰਬਈ ਵਿੱਚ ਸ਼ੁਰੂ ਹੋਵੇਗਾ। ਟੂਰਨਾਮੈਂਟ ‘ਚ ਪੰਜਾਬ ਅਤੇ ਦਿੱਲੀ ਦੋਵਾਂ ਟੀਮਾਂ ਨੇ ਹੁਣ ਤੱਕ 12 ਮੈਚ ਖੇਡੇ ਹਨ ਅਤੇ 6 ਮੈਚ ਜਿੱਤੇ ਹਨ। ਪਿਛਲੀ ਵਾਰ ਜਦੋਂ ਇਹ ਟੀਮਾਂ ਇਸ ਸੀਜ਼ਨ ਵਿੱਚ ਮਿਲੀਆਂ ਸਨ ਤਾ ਦਿੱਲੀ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤਿਆ ਸੀ। ਅਜਿਹੇ ‘ਚ 16 ਮਈ ਨੂੰ ਹੋਣ ਵਾਲੇ ਮੈਚ ‘ਚ ਪੰਜਾਬ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗਾ, ਜਦਕਿ ਦਿੱਲੀ ਇਹ ਮੈਚ ਜਿੱਤ ਕੇ ਪਲੇਆਫ ਦੀ ਉਮੀਦ ਬਰਕਰਾਰ ਰੱਖਣਾ ਚਾਹੇਗੀ।
