ਆਈਪੀਐਲ ਵਿੱਚ ਸੋਮਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਮੈਚ ਖੇਡਿਆ ਜਾਵੇਗਾ। ਇਹ ਸੀਜ਼ਨ ਦਾ 38ਵਾਂ ਮੈਚ ਹੋਵੇਗਾ। ਦੋਵਾਂ ਟੀਮਾਂ ਲਈ ਹੁਣ ਤੱਕ ਦਾ ਸਫ਼ਰ ਚੰਗਾ ਨਹੀਂ ਰਿਹਾ ਹੈ। ਇੱਕ ਪਾਸੇ ਪੰਜਾਬ ਦੀ ਟੀਮ ਇਸ ਟੂਰਨਾਮੈਂਟ ਵਿੱਚ ਚੰਗੀ ਸ਼ੁਰੂਆਤ ਕਰਕੇ ਵੀ ਜਿੱਤ ਦੀ ਪਟੜੀ ਤੋਂ ਉੱਤਰ ਗਈ ਅਤੇ ਲਗਾਤਾਰ ਕਈ ਮੈਚ ਹਾਰ ਗਈ। ਮਯੰਕ ਅਗਰਵਾਲ ਦੀ ਅਗਵਾਈ ਵਾਲੀ ਪੰਜਾਬ ਨੇ 7 ਵਿੱਚੋਂ ਸਿਰਫ਼ 3 ਮੈਚ ਜਿੱਤੇ ਹਨ। ਦੂਜੇ ਪਾਸੇ ਲਗਾਤਾਰ ਪੰਜ ਮੈਚ ਹਾਰਨ ਤੋਂ ਬਾਅਦ ਚੇਨਈ ਦੀ ਟੀਮ ਜਿੱਤ ਦੀ ਲੀਹ ‘ਤੇ ਵਾਪਸੀ ਕਰ ਰਹੀ ਹੈ। ਚੇਨਈ ਨੇ ਪਿਛਲੇ ਮੈਚ ਜਿੱਤੇ ਹਨ।
ਆਈਪੀਐਲ ਵਿੱਚ ਹੁਣ ਤੱਕ ਇਨ੍ਹਾਂ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਕੁੱਲ 26 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ 15 ਮੈਚਾਂ ‘ਚ ਚੇਨਈ ਨੇ ਜਿੱਤ ਦਰਜ ਕੀਤੀ ਜਦਕਿ 11 ‘ਚ ਪੰਜਾਬ ਜਿੱਤਿਆ ਹੈ। ਇਸ ਸੀਜ਼ਨ ‘ਚ ਹੁਣ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਮੈਚ ਕਿਹੜੀ ਟੀਮ ਜਿੱਤੇਗੀ।