ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੰਗਲਵਾਰ ਨੂੰ ਬਹੁਤ ਹੀ ਰੋਮਾਂਚਕ ਮੈਚ ਖੇਡਿਆ ਜਾਣਾ ਹੈ। ਇੱਕ ਪਾਸੇ ਮੁੰਬਈ ਲਈ ਪਲੇਆਫ ਵਿੱਚ ਪਹੁੰਚਣ ਦਾ ਰਾਹ ਹੁਣ ਬੰਦ ਹੋ ਗਿਆ ਹੈ। ਪਰ ਹੈਦਰਾਬਾਦ ਨੂੰ ਅਜੇ ਵੀ ਚੋਟੀ ਦੇ ਚਾਰ ‘ਚ ਪਹੁੰਚਣ ਦੀ ਉਮੀਦ ਰਹੇਗੀ। ਟੀਮ ਨੇ ਪਿਛਲੇ ਕੁੱਝ ਮੈਚਾਂ ‘ਚ ਆਪਣੀ ਗਤੀ ਗੁਆ ਦਿੱਤੀ ਹੈ, ਜਿਸ ਕਾਰਨ ਉਸ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਟੀਮ ਮੁੰਬਈ ਖਿਲਾਫ ਜਿੱਤ ਦਰਜ ਕਰਨ ‘ਚ ਸਫਲ ਨਹੀਂ ਹੁੰਦੀ ਹੈ ਤਾਂ ਇਸ ਲੀਗ ਤੋਂ ਬਾਹਰ ਹੋਣ ਵਾਲੀ ਮੁੰਬਈ ਅਤੇ ਚੇਨਈ ਤੋਂ ਬਾਅਦ ਇਹ ਤੀਜੀ ਟੀਮ ਬਣ ਜਾਵੇਗੀ।
