ਆਈਪੀਐਲ 15 ਵਿੱਚ ਹੁਣ ਤੱਕ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਕੜੀ ‘ਚ ਲਖਨਊ ਸੁਪਰ ਜਾਇੰਟਸ ਦੇ ਨੌਜਵਾਨ ਖਿਡਾਰੀ ਅਵੇਸ਼ ਖਾਨ ਅਤੇ ਦੀਪਕ ਹੁੱਡਾ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਨਰਾਈਜ਼ਰਸ ਹੈਦਰਾਬਾਦ ਖਿਲਾਫ ਜਿੱਤ ‘ਚ ਇਹ ਦੋਵੇਂ ਖਿਡਾਰੀ ਹੀਰੋ ਬਣ ਕੇ ਸਾਹਮਣੇ ਆਏ ਹਨ, ਅਵੇਸ਼ ਨੇ 4 ਓਵਰਾਂ ‘ਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ ਹਨ, ਜਦਕਿ ਹੁੱਡਾ ਨੇ 33 ਗੇਂਦਾਂ ‘ਚ 51 ਦੌੜਾਂ ਦੀ ਪਾਰੀ ਖੇਡੀ।
ਇਸ ਮੈਚ ਤੋਂ ਬਾਅਦ ਆਈਪੀਐਲ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਨੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ‘ਚ ਅਵੇਸ਼ ਨੇ ਆਪਣਾ ਪਰਫਾਰਮੈਂਸ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਇਸ ਵੀਡੀਓ ‘ਚ ਦੀਪਕ ਨਾਲ ਗੱਲ ਕਰਦੇ ਹੋਏ ਅਵੇਸ਼ ਖਾਨ ਨੇ ਕਿਹਾ, ‘ਮੇਰੀ ਮਾਂ ਫਿਲਹਾਲ ਹਸਪਤਾਲ ‘ਚ ਭਰਤੀ ਹੈ। ਉਥੋਂ ਉਹ ਮੈਨੂੰ ਹੌਸਲਾ ਦੇ ਰਹੀ ਹੈ। ਇਸ ਕਾਰਨ ਮੈਂ ਆਪਣਾ ਪ੍ਰਦਰਸ਼ਨ ਆਪਣੀ ਮਾਂ ਨੂੰ ਸਮਰਪਿਤ ਕਰਦਾ ਹਾਂ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਦਾ ਐਵਾਰਡ ਵੀ ਦਿੱਤਾ ਗਿਆ ਹੈ।