ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ‘ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੀਆਂ ਨਜ਼ਰਾਂ ਐਲੀਮੀਨੇਟਰ ਮੈਚ ਜਿੱਤ ਕੇ ਫਾਈਨਲ ਵੱਲ ਵੱਧਣ ‘ਤੇ ਹੋਣਗੀਆਂ। ਲੀਗ ਪੜਾਅ ‘ਚ ਲਖਨਊ ਨੇ 14 ‘ਚੋਂ 9 ਮੈਚ ਜਿੱਤੇ ਸਨ, ਜਦਕਿ ਬੈਂਗਲੁਰੂ ਅੱਠ ਜਿੱਤਾਂ ਨਾਲ ਚੋਟੀ ਦੇ ਚਾਰ ‘ਚ ਪਹੁੰਚ ਗਿਆ ਸੀ।
RCB ਦੇ ਆਖਰੀ ਲੀਗ ਮੈਚ ‘ਚ ਵਿਰਾਟ ਕੋਹਲੀ ਨੇ 73 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਇਸ ਦੌਰਾਨ ਉਹ ਆਪਣੇ ਪੁਰਾਣੇ ਰੰਗ ‘ਚ ਨਜ਼ਰ ਆਏ। ਅੱਜ ਫਿਰ ਕੋਹਲੀ ਆਪਣੀ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਲਖਨਊ ਦੇ ਕਪਤਾਨ ਕੇਐਲ ਰਾਹੁਲ ਦਾ ਬੱਲਾ ਪੂਰਾ ਸੀਜ਼ਨ ਚੱਲਿਆ ਹੈ। ਰਾਹੁਲ ਨੇ ਲੀਗ ਪੜਾਅ ਦੇ 14 ਮੈਚਾਂ ਵਿੱਚ 48.82 ਦੀ ਔਸਤ ਨਾਲ 537 ਦੌੜਾਂ ਬਣਾਈਆਂ।