IPL 2022 ਵਿੱਚ ਅੱਜ ਲਖਨਊ (LSG) ਅਤੇ ਚੇਨਈ (CSK) ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ। ਲਖਨਊ ਅਤੇ ਚੇਨਈ ਦੇ ਇਸ ਸੀਜ਼ਨ ਦੀ ਸ਼ੁਰੂਆਤ ਹਾਰ ਨਾਲ ਹੋਈ ਹੈ। ਅਜਿਹੇ ‘ਚ ਕੇਐੱਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਅਤੇ ਰਵਿੰਦਰ ਜਡੇਜਾ ਦੀ ਕਪਤਾਨੀ ਵਾਲੀ ਚੇਨਈ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਲਖਨਊ ਅਤੇ ਚੇਨਈ ਦੇ ਬੱਲੇਬਾਜ਼ ਪਿਛਲੇ ਮੈਚਾਂ ‘ਚ ਫਲਾਪ ਰਹੇ ਸਨ, ਜਿਸ ਕਾਰਨ ਦੋਵਾਂ ਟੀਮਾਂ ਨੂੰ ਆਪਣੇ ਮੈਚ ਗੁਆਉਣੇ ਪਏ ਸਨ। ਇਸ ਵਾਰ ਬੱਲੇਬਾਜ਼ਾਂ ‘ਤੇ ਕਾਫੀ ਬੋਝ ਹੋਵੇਗਾ।
ਲਖਨਊ ਅਤੇ ਚੇਨਈ ਵਿਚਾਲੇ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਦਾ ਸੱਤਵਾਂ ਮੈਚ ਹੈ। ਦੋਵਾਂ ਟੀਮਾਂ ‘ਚ ਕਈ ਮਹਾਨ ਖਿਡਾਰੀ ਹਨ ਅਤੇ ਇਹ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ।