ਇੰਡੀਅਨ ਪ੍ਰੀਮੀਅਰ ਲੀਗ ਦੇ 15 ਵੇਂ ਸੀਜ਼ਨ ਜਾਰੀ ਹੈ। IPL 2022 ‘ਚ ਅੱਜ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਕੋਲਕਾਤਾ ਨੇ ਹੁਣ ਤੱਕ 6 ਮੈਚਾਂ ‘ਚ 3 ਜਿੱਤਾਂ ਦਰਜ ਕੀਤੀਆਂ ਹਨ, ਜਦਕਿ ਰਾਜਸਥਾਨ ਨੇ 5 ਮੈਚਾਂ ‘ਚ 3 ਜਿੱਤਾਂ ਦਰਜ ਕੀਤੀਆਂ ਹਨ। ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਕਾਰ ਹੋਏ ਹੈੱਡ ਟੂ ਹੈੱਡ ਮੈਚ ਵਿੱਚ, ਕੇਕੇਆਰ ਦਾ ਪੱਲੜਾ ਭਾਰੀ ਹੈ। ਕੋਲਕਾਤਾ ਨੇ ਹੁਣ ਤੱਕ ਰਾਜਸਥਾਨ ਖਿਲਾਫ 13 ਮੈਚ ਜਿੱਤੇ ਹਨ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੇ 11 ਮੈਚ ਜਿੱਤੇ ਹਨ।
