IPL 2022 ਵਿੱਚ ਟੂਰਨਾਮੈਂਟ ਦਾ ਅੱਠਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਖੇਡਿਆ ਜਾਵੇਗਾ। ਕੋਲਕਾਤਾ ਦੀ ਟੀਮ ਨੇ ਹੁਣ ਤੱਕ 2 ਮੈਚ ਖੇਡੇ ਹਨ, ਜਿਸ ‘ਚ ਇੱਕ ‘ਚ ਹਾਰ ਅਤੇ ਇੱਕ ‘ਚ ਜਿੱਤ ਦਰਜ ਕੀਤੀ ਹੈ, ਜਦਕਿ ਪੰਜਾਬ ਕਿੰਗਜ਼ ਨੇ ਇਕ ਮੈਚ ਖੇਡਿਆ ਹੈ, ਜਿਸ ‘ਚ ਉਸ ਨੇ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਅਜਿਹੇ ‘ਚ ਜਿੱਥੇ ਪੰਜਾਬ ਦੀਆਂ ਨਜ਼ਰਾਂ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ‘ਤੇ ਹੋਣਗੀਆਂ, ਉੱਥੇ ਹੀ ਕੋਲਕਾਤਾ ਦੀ ਟੀਮ ਜਿੱਤ ਦੀ ਲੀਹ ‘ਤੇ ਵਾਪਸੀ ਕਰਨਾ ਚਾਹੇਗੀ।
ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ। ਹਾਲਾਂਕਿ ਮੈਚ ਸ਼ਾਮ ਨੂੰ ਹੋਣ ਕਾਰਨ ਤ੍ਰੇਲ ਦੀ ਭੂਮਿਕਾ ਅਹਿਮ ਹੋਣ ਵਾਲੀ ਹੈ। ਤ੍ਰੇਲ ਦੇ ਮੱਦੇਨਜ਼ਰ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।