IPL 2022 ਦਾ ਲਗਭਗ ਅੱਧਾ ਸਫਰ ਪੂਰਾ ਹੋ ਚੁੱਕਿਆ ਹੈ। ਮੰਗਲਵਾਰ (3 ਮਈ ) ਨੂੰ IPL 2022 ਦੇ 48ਵੇਂ ਮੈਚ ਵਿੱਚ, ਮੰਗਲਵਾਰ ਸ਼ਾਮ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਅੰਕ ਸੂਚੀ ‘ਚ ਗੁਜਰਾਤ ਸਿਖਰ ‘ਤੇ ਹੈ। ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਇਸ ਟੀਮ ਨੇ ਹੁਣ ਤੱਕ ਖੇਡੇ ਗਏ 9 ‘ਚੋਂ 8 ਮੈਚ ਜਿੱਤੇ ਹਨ। ਦੂਜੇ ਪਾਸੇ ਮਯੰਕ ਅਗਰਵਾਲ ਦੀ ਕਪਤਾਨੀ ਵਾਲੀ ਪੰਜਾਬ ਟੀਮ ਨੇ ਵੀ 9 ਮੈਚ ਖੇਡੇ ਹਨ। ਪਰ ਸਿਰਫ਼ ਚਾਰ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਪੰਜਾਬ ਕਿੰਗਜ਼ 8 ਅੰਕਾਂ ਨਾਲ 8ਵੇਂ ਸਥਾਨ ‘ਤੇ ਹੈ। ਪੰਜਾਬ ਨੂੰ ਪਲੇਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਇਹ ਮੈਚ ਜਿੱਤਣਾ ਪਏਗਾ।
ਪਿਛਲੀ ਵਾਰ ਜਦੋਂ ਗੁਜਰਾਤ ਟਾਈਟਨਜ਼ ਦਾ ਪੰਜਾਬ ਕਿੰਗਜ਼ ਨਾਲ ਮੁਕਾਬਲਾ ਹੋਇਆ ਸੀ, ਤਾਂ ਰਾਹੁਲ ਤੇਵਤੀਆ ਨੇ ਆਖਰੀ ਦੋ ਗੇਂਦਾਂ ‘ਤੇ ਦੋ ਛੱਕੇ ਲਗਾ ਕੇ 12 ਦੌੜਾਂ ਬਣਾਈਆਂ ਸਨ। ਪੰਜਾਬ ਦੀ ਟੀਮ ਇਸ ਹਾਰ ਨੂੰ ਨਹੀਂ ਭੁੱਲੇਗੀ ਅਤੇ ਉਸ ਦੀ ਨਜ਼ਰ ਜਿੱਤ ਨਾਲ ਹਿਸਾਬ ਬਰਾਬਰ ਕਰਨ ‘ਤੇ ਹੋਵੇਗੀ। ਆਓ ਜਾਣਦੇ ਹਾਂ ਕਿ ਇਸ ਮੈਚ ਦੌਰਾਨ ਮੌਸਮ ਅਤੇ ਪਿੱਚ ਦਾ ਮੂਡ ਕਿਹੋ ਜਿਹਾ ਰਹੇਗਾ।