ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਮੰਗਲਵਾਰ ਨੂੰ ਗੁਜਰਾਤ ਟਾਈਟਨਸ (GT) ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਟੱਕਰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ (ਐੱਮ.ਸੀ.ਏ.) ਸਟੇਡੀਅਮ ‘ਚ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਮੈਚ ‘ਚ ਜਿੱਤਣ ਵਾਲੀ ਟੀਮ ਦੀ ਪਲੇਆਫ ‘ਚ ਜਗ੍ਹਾ ਪੱਕੀ ਹੋ ਜਾਵੇਗੀ। ਗੁਜਰਾਤ-ਲਖਨਊ ਵਿਚਾਲੇ ਹੋਣ ਵਾਲੇ ਮੈਚ ‘ਚ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪਾਂਡਿਆ ਬ੍ਰਦਰਜ਼ ‘ਤੇ ਟਿਕੀਆਂ ਹੋਣਗੀਆਂ। ਜਿੱਥੇ ਹਾਰਦਿਕ ਪਾਂਡਿਆ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਰਹੇ ਹਨ, ਉੱਥੇ ਹੀ ਵੱਡਾ ਭਰਾ ਕੁਨਾਲ ਪਾਂਡਿਆ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਹੈ। ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਦੋਵੇਂ ਭਰਾ ਦੂਜੀ ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਦੋਵਾਂ ਟੀਮਾਂ ਵਿਚਾਲੇ ਹੋਏ ਆਖਰੀ ਮੈਚ ‘ਚ ਕੁਨਾਲ ਨੇ ਹਾਰਦਿਕ ਪਾਂਡਿਆ ਦਾ ਵਿਕਟ ਲਿਆ ਸੀ ਪਰ ਗੁਜਰਾਤ ਟਾਈਟਨਸ ਨੇ ਜਿੱਤ ਹਾਸਿਲ ਕੀਤੀ ਸੀ। ਇਸ ਵਾਰ ਵੀ ਹਾਰਦਿਕ ਅਤੇ ਪਾਂਡਿਆ ਵਿਚਾਲੇ ਦਿਲਚਸਪ ਲੜਾਈ ਦੇਖਣ ਨੂੰ ਮਿਲ ਸਕਦੀ ਹੈ।