IPL 2022 ਵਿੱਚ ਅੱਜ ਰਿਸ਼ਭ ਪੰਤ ਦੀ ਟੀਮ ਦਿੱਲੀ ਕੈਪੀਟਲਸ ਦਾ ਸਾਹਮਣਾ ਸ਼੍ਰੇਅਸ ਅਈਅਰ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸੀਜ਼ਨ ‘ਚ ਦੂਜੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਕੇਕੇਆਰ ਦੀ ਟੀਮ ਦਿੱਲੀ ਕੈਪੀਟਲਸ ਦੇ ਖਿਲਾਫ ਪਿਛਲੇ ਮੈਚ ਵਿੱਚ ਮਿਲੀ ਹਾਰ ਦਾ ਨਿਪਟਾਰਾ ਕਰਨਾ ਚਾਹੇਗੀ। 10 ਅਪ੍ਰੈਲ ਨੂੰ ਖੇਡੇ ਗਏ ਮੈਚ ‘ਚ ਦਿੱਲੀ ਨੇ ਕੋਲਕਾਤਾ ਨੂੰ 44 ਦੌੜਾਂ ਨਾਲ ਹਰਾਇਆ ਸੀ। ਅੱਜ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦੋਵਾਂ ਟੀਮਾਂ ਕੋਲ ਜ਼ਬਰਦਸਤ ਪਾਵਰ ਹਿਟਰ ਹਨ।
