[gtranslate]

IPL ‘ਚ ਕੋਵਿਡ ਦਾ ਕਹਿਰ : ਰਾਜਸਥਾਨ ਖਿਲਾਫ ਮੈਚ ਦੌਰਾਨ ਮੈਦਾਨ ‘ਤੇ ਮੌਜੂਦ ਨਹੀਂ ਹੋਣਗੇ ਕੋਚ ਪੋਂਟਿੰਗ, ਜਾਣੋ ਵਜ੍ਹਾ

ipl 2022 dc coach ricky ponting

ਅੱਜ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਪਰ ਇਸ ਮੈਚ ਦੌਰਾਨ ਦਿੱਲੀ ਦੇ ਕੋਚ ਰਿਕੀ ਪੋਂਟਿੰਗ ਮੈਦਾਨ ‘ਤੇ ਮੌਜੂਦ ਨਹੀਂ ਰਹਿਣਗੇ। ਦਰਅਸਲ ਪੌਂਟਿੰਗ ਦੇ ਪਰਿਵਾਰ ਦਾ ਇੱਕ ਮੈਂਬਰ ਕੋਰੋਨਾ ਵਾਇਰਸ ਪੌਜੇਟਿਵ ਪਾਇਆ ਗਿਆ ਹੈ। ਹਾਲਾਂਕਿ ਉਹ ਖੁਦ ਦੋ ਵਾਰ ਨੈਗੇਟਿਵ ਪਾਏ ਗਏ ਹਨ। ਪਰ ਸਾਵਧਾਨੀ ਵਰਤਦਿਆਂ ਉਹ ਮੈਦਾਨ ‘ਤੇ ਨਹੀਂ ਆਉਣਗੇ। ਦਿੱਲੀ ਅਤੇ ਰਾਜਸਥਾਨ ਵਿਚਾਲੇ ਆਈਪੀਐਲ 2022 ਦਾ ਇਹ 34ਵਾਂ ਮੈਚ ਹੋਵੇਗਾ, ਜੋ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਦਿੱਲੀ ਨੇ ਇਸ ਸੀਜ਼ਨ ‘ਚ ਰਿਸ਼ਭ ਪੰਤ ਦੀ ਕਪਤਾਨੀ ‘ਚ ਹੁਣ ਤੱਕ 6 ਮੈਚ ਖੇਡੇ ਹਨ ਅਤੇ ਇਸ ਦੌਰਾਨ 3 ਮੈਚ ਜਿੱਤੇ ਹਨ। ਜਦਕਿ ਟੀਮ ਨੂੰ 3 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੇ ਕੋਚ ਰਿਕੀ ਪੋਂਟਿੰਗ ਨੇ ਹੁਣ ਤੱਕ ਅਹਿਮ ਭੂਮਿਕਾ ਨਿਭਾਈ ਹੈ। ਪਰ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਸ ਕਾਰਨ ਉਹ ਇਸ ਮੈਚ ਦੌਰਾਨ ਮੈਦਾਨ ‘ਤੇ ਮੌਜੂਦ ਨਹੀਂ ਹੋਣਗੇ। ਦਿੱਲੀ ਕੈਪੀਟਲਸ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ।

ਦਿੱਲੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਬਿਆਨ ਜਾਰੀ ਕੀਤਾ ਹੈ। ਟੀਮ ਨੇ ਲਿਖਿਆ, ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਦੇ ਪਰਿਵਾਰ ਦਾ ਇੱਕ ਮੈਂਬਰ ਕੋਵਿਡ-19 ਪੌਜੇਟਿਵ ਪਾਇਆ ਗਿਆ ਹੈ। ਪਰਿਵਾਰ ਨੂੰ ਹੁਣ ਆਈਸੋਲੇਸ਼ਨ ਸਹੂਲਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ। ਪੋਂਟਿੰਗ ਦੋ ਵਾਰ ਨੈਗੇਟਿਵ ਪਾਏ ਗਏ ਹਨ। ਹਾਲਾਂਕਿ, ਟੀਮ ਦੇ ਹਿੱਤ ਵਿੱਚ, ਪ੍ਰਬੰਧਨ ਅਤੇ ਮੈਡੀਕਲ ਟੀਮ ਨੇ ਫੈਸਲਾ ਕੀਤਾ ਹੈ ਕਿ ਉਹ ਪੰਜ ਦਿਨਾਂ ਲਈ ਆਈਸੋਲੇਸ਼ਨ ਵਿੱਚ ਰਹਿਣਗੇ।

Leave a Reply

Your email address will not be published. Required fields are marked *