IPL 2022 ਦਾ 68ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਜੋਸ ਬਟਲਰ ਦੀ ਸੀਐਸਕੇ ਦੇ ਘੱਟ ਤਜਰਬੇਕਾਰ ਗੇਂਦਬਾਜ਼ੀ ਹਮਲੇ ਨੂੰ ਢਾਹ ਲਾਉਣ ਦੀ ਕੋਸ਼ਿਸ ਹੋਵੇਗੀ ਅਤੇ ਰਾਜਸਥਾਨ ਰਾਇਲਸ ਆਪਣੇ ਪ੍ਰਦਰਸ਼ਨ ਨਾਲ ਪਲੇਆਫ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ। ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਇੱਕ ਹੋਰ ਜਿੱਤ ਨਾਲ 18 ਅੰਕਾਂ ‘ਤੇ ਪਹੁੰਚ ਜਾਵੇਗੀ। ਇੱਕ ਜਿੱਤ ਰਾਜਸਥਾਨ ਰਾਇਲਜ਼ ਲਈ ਚੋਟੀ ਦੇ 2 ਸਥਾਨ ਨੂੰ ਵੀ ਯਕੀਨੀ ਬਣਾ ਸਕਦੀ ਹੈ, ਕਿਉਂਕਿ ਉਹਨਾਂ ਕੋਲ ਲਖਨਊ ਸੁਪਰ ਜਾਇੰਟਸ (+0.251) ਨਾਲੋਂ +0.304 ਦੀ ਬਿਹਤਰ ਨੈੱਟ ਰਨ ਰੇਟ (NRR) ਹੈ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਦੀ ਟੀਮ ਵੀ ਸੀਐਸਕੇ ਦੇ ਖ਼ਰਾਬ ਪ੍ਰਦਰਸ਼ਨ ਦਾ ਫਾਇਦਾ ਉਠਾਉਣਾ ਚਾਹੇਗੀ ਕਿਉਂਕਿ ਇਹ ਪਿਛਲੇ ਮੈਚ ਵਿੱਚ ਉਨ੍ਹਾਂ ਦੀ ਖੇਡ ਨੂੰ ਖ਼ਰਾਬ ਕਰ ਸਕਦੀ ਹੈ।
