ਆਈਪੀਐਲ 2022 ਦਾ 59ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਸੀਜ਼ਨ ‘ਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਮੁੰਬਈ ਫਿਲਹਾਲ ਅੰਕ ਸੂਚੀ ‘ਚ ਆਖਰੀ ਸਥਾਨ ‘ਤੇ ਹੈ। ਜਦਕਿ ਚੇਨਈ 9ਵੇਂ ਸਥਾਨ ‘ਤੇ ਹੈ। ਚੇਨਈ ਅਤੇ ਮੁੰਬਈ ਦੀਆਂ ਟੀਮਾਂ ਪਲੇਇੰਗ ਇਲੈਵਨ ‘ਚ ਬਦਲਾਅ ਕਰ ਸਕਦੀਆਂ ਹਨ। ਮੁੰਬਈ ਬੈਂਚ ਸਟ੍ਰੈਂਥ ਅਜ਼ਮਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਰਜੁਨ ਤੇਂਦੁਲਕਰ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਅਰਜੁਨ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਖੇਡਿਆ ਹੈ।
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਨੇ ਆਪਣਾ ਪਿਛਲਾ ਮੈਚ 91 ਦੌੜਾਂ ਨਾਲ ਜਿੱਤਿਆ ਸੀ। CSK ਨੇ ਦਿੱਲੀ ਕੈਪੀਟਲਸ ਨੂੰ ਹਰਾਇਆ। ਇਸ ਲਈ ਸੰਭਵ ਹੈ ਕਿ ਉਹ ਪਲੇਇੰਗ ਇਲੈਵਨ ‘ਚ ਬਦਲਾਅ ਨਾ ਕਰੇ। ਰਿਤੂਰਾਜ ਗਾਇਕਵਾੜ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਪਰ ਉਸ ਨੇ ਆਪਣੀ ਲੈਅ ਨੂੰ ਵਾਪਸ ਲਿਆਉਣ ਦਾ ਸਫਲ ਯਤਨ ਕੀਤਾ ਹੈ। ਉਸ ਨੇ ਦਿੱਲੀ ਵਿਰੁੱਧ 41 ਦੌੜਾਂ ਬਣਾਈਆਂ ਅਤੇ ਸਲਾਮੀ ਬੱਲੇਬਾਜ਼ ਕੋਨਵੇ ਨਾਲ ਚੰਗੀ ਸਾਂਝੇਦਾਰੀ ਕੀਤੀ ਸੀ। ਉਥੇ ਹੀ ਰਵਿੰਦਰ ਜਡੇਜਾ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।