ਆਈਪੀਐਲ 2022 ਦੇ 22ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾਇਆ ਹੈ। ਆਰਸੀਬੀ ਦੇ ਸਾਹਮਣੇ 217 ਦੌੜਾਂ ਦਾ ਟੀਚਾ ਸੀ, ਜਿਸ ਦੇ ਜਵਾਬ ‘ਚ ਟੀਮ 9 ਵਿਕਟਾਂ ‘ਤੇ 193 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਆਰਸੀਬੀ ਲਈ ਸ਼ਾਹਬਾਜ਼ ਅਹਿਮਦ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਚੇਨਈ ਲਈ ਮਹਿਸ਼ ਥੇਕਸ਼ਾਨਾ ਨੇ 4 ਵਿਕਟਾਂ ਲਈਆਂ। ਜਡੇਜਾ ਨੇ ਵੀ 3 ਵਿਕਟਾਂ ਝਟਕਾਈਆਂ।
ਪਹਿਲੇ ਚਾਰ ਮੈਚਾਂ ਵਿੱਚ ਲਗਾਤਾਰ ਹਾਰਾਂ ਤੋਂ ਬਾਅਦ ਸੀਐਸਕੇ ਦੀ ਇਸ ਸੀਜ਼ਨ ਵਿੱਚ ਇਹ ਪਹਿਲੀ ਜਿੱਤ ਹੈ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਨੇ ਬਤੌਰ ਕਪਤਾਨ ਪਹਿਲਾ ਮੈਚ ਵੀ ਜਿੱਤਿਆ ਹੈ। ਇਸ ਦੇ ਨਾਲ ਹੀ ਬੈਂਗਲੁਰੂ ਦੀ 5 ਮੈਚਾਂ ‘ਚ ਇਹ ਦੂਜੀ ਹਾਰ ਹੈ।