ਅੱਜ ਆਈਪੀਐਲ ‘ਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਸ਼ਾਰਜਾਹ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਆਈਪੀਐਲ 2021 ਦੇ ਪਹਿਲੇ ਅੱਧ ਵਿੱਚ, ਜਦੋਂ ਚੇਨਈ ਅਤੇ ਹੈਦਰਾਬਾਦ ਦੀਆਂ ਟੀਮਾਂ ਆਹਮੋ -ਸਾਹਮਣੇ ਹੋਈਆਂ ਸਨ ਤਾਂ ਧੋਨੀ ਦੀ ਟੀਮ ਨੇ ਜਿੱਤ ਹਾਸਿਲ ਕੀਤੀ ਸੀ। ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਇਹ ਦੋਵੇਂ ਟੀਮਾਂ ਕੁੱਲ 15 ਵਾਰ ਆਹਮੋ -ਸਾਹਮਣੇ ਹੋਈਆਂ ਹਨ। ਇਸ ਦੌਰਾਨ ਚੇਨਈ ਨੇ 11 ਮੈਚ ਜਿੱਤੇ ਹਨ। ਦੂਜੇ ਪਾਸੇ ਹੈਦਰਾਬਾਦ ਨੇ ਸਿਰਫ ਚਾਰ ਮੈਚ ਜਿੱਤੇ ਹਨ।
A look at the Points Table after Match 43 of #VIVOIPL. pic.twitter.com/07aYw3Lcvq
— IndianPremierLeague (@IPL) September 29, 2021
ਅੰਕ ਸੂਚੀ ਵਿੱਚ ਚੇਨਈ ਦਾ ਦਬਦਬਾ ਕਾਇਮ ਹੈ। ਚੇਨਈ ਨੇ ਇਸ ਸੀਜ਼ਨ ਵਿੱਚ ਹੁਣ ਤੱਕ 10 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਅੱਠ ਮੈਚ ਜਿੱਤੇ ਹਨ। ਅੰਕ ਸੂਚੀ ਵਿੱਚ ਉਹ 16 ਅੰਕਾਂ ਦੇ ਨਾਲ ਪਹਿਲੇ ਨੰਬਰ ਉੱਤੇ ਹੈ। ਇਸ ਦੇ ਨਾਲ ਹੀ, ਹੈਦਰਾਬਾਦ ਨੇ ਇਸ ਸੀਜ਼ਨ ਵਿੱਚ ਹੁਣ ਤੱਕ 10 ਮੈਚ ਖੇਡੇ ਹਨ ਅਤੇ ਇਸ ਸਮੇਂ ਦੌਰਾਨ ਉਸਨੇ ਸਿਰਫ ਦੋ ਮੈਚ ਜਿੱਤੇ ਹਨ। ਅੰਕ ਸੂਚੀ ਵਿੱਚ ਹੈਦਰਾਬਾਦ ਦੀ ਟੀਮ ਸਭ ਤੋਂ ਹੇਠਾਂ ਭਾਵ ਅੱਠਵੇਂ ਸਥਾਨ ‘ਤੇ ਹੈ।