ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਵੈਰੋਆ ਵਿੱਚ ਇੱਕ ਖਾਲੀ ਘਰ ਵਿੱਚ ਅੱਗ ਲੱਗਣ ਅਤੇ ਇੱਕ ਗੁਆਂਢੀ ਜਾਇਦਾਦ ਵੀ ਚਪੇਟ ‘ਚ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੁਆਂਢੀ ਜਾਇਦਾਦ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਨੂੰ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਅਪਾਟੂ ਸਟ੍ਰੀਟ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਡਿਟੈਕਟਿਵ ਇੰਸਪੈਕਟਰ ਮਾਰਟੀ ਜੇਮਜ਼ ਨੇ ਕਿਹਾ ਕਿ, “ਘਰ ਕਈ ਸਾਲਾਂ ਤੋਂ ਖਾਲੀ ਸੀ, ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਮਿਲੀ।” ਪੁਲਿਸ ਅਤੇ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਸੇਵਾਵਾਂ ਨੇ ਬੀਤੇ ਦਿਨ ਘਟਨਾ ਸਥਾਨ ਦੀ ਜਾਂਚ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।
