ਨਿਊਜ਼ੀਲੈਂਡ ਘੁੰਮਣ ਦਾ ਪਲੈਨ ਬਣਾ ਰਹੇ ਅੰਤਰ ਰਾਸ਼ਟਰੀ ਟੂਰਿਸਟਾਂ ਨੂੰ ਨਿਊਜ਼ੀਲੈਂਡ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਦਰਅਸਲ ਸਰਕਾਰ 1 ਅਕਤੂਬਰ ਤੋਂ ਆਈ ਵੀ ਐਲ ( ਇੰਟਰਨੈਸ਼ਨਲ ਵੀਜ਼ੀਟਰ ਕੰਜ਼ਰਵੇਸ਼ਨ ਐਂਡ ਟੂਰੀਜ਼ਮ ਲੇਵੀ) ਨੂੰ ਕਰੀਬ $35 ਤੋਂ ਵਧਾ ਕੇ $100 ਕਰਨ ਜਾ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਟੈਕਸ ਦੇ ਵਾਧੇ ਨਾਲ ਅਰਥਚਾਰੇ ‘ਚ ਵੀ ਵਾਧਾ ਹੋਵੇਗਾ ਅਤੇ ਕੰਜ਼ਰਵੇਸ਼ਨ ਨੂੰ ਵੀ ਸੁਪੋਰਟ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਆਉਣ ਵਾਲੇ ਕਈ ਵਰਕਰਾਂ ਤੇ ਅੰਤਰ ਰਾਸ਼ਟਰੀ ਵਿਦਆਰਥੀਆਂ ਤੋਂ ਵੀ ਇਹ ਟੈਕਸ ਲਿਆ ਜਾਂਦਾ ਹੈ।
![International visitor levy increasing to $100](https://www.sadeaalaradio.co.nz/wp-content/uploads/2024/09/WhatsApp-Image-2024-09-03-at-9.02.07-AM-950x535.jpeg)