ਅੱਜ ਦੇ ਦੌਰ ਦੀ ਜੇ ਗੱਲ ਕਰੀਏ ਤਾਂ ਸੋਸ਼ਲ ਮੀਡੀਆਂ ਦਾ ਕਾਫੀ ਬੋਲਬਾਲਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਅੱਜ ਦੇ ਇਸ ਦੌਰ ‘ਚ ਹਰ ਕੋਈ ਸੋਸ਼ਲ ਮੀਡੀਆਂ ਨਾਲ ਜੁੜਿਆ ਹੋਇਆ ਹੈ, ਉੱਥੇ ਹੀ ਹਰ ਕੋਈ ਆਪਣੀ ਐਕਟਿਵਟੀ ਵੀ ਸੋਸ਼ਲ ਮੀਡੀਆਂ ‘ਤੇ ਸਾਂਝੀ ਕਰਦਾ ਹੈ, ਜੇਕਰ ਐਪਸ ਦੀ ਗੱਲ ਕਰੀਏ ਤਾਂ ਫੇਸਬੁੱਕ ਅਤੇ whatsapp ਤੋਂ ਇਲਾਵਾ ਲੋਕਾਂ ਚ ਇੰਸਟਾਗ੍ਰਾਮ ਦਾ ਕਾਫੀ ਜਿਆਦਾ ਕਰੇਜ਼ ਹੈ। ਜਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਅੱਜ ਦੇ ਟਾਈਮ ‘ਚ ਇੰਸਟਾਗ੍ਰਾਮ ਜੂਝ ਕਰਦੇ ਨੇ, ਜਿੱਥੇ ਉਨ੍ਹਾਂ ਨੂੰ ਫੋਟੋਆਂ ਅਤੇ ਵੀਡੀਓ ਅੱਪਲੋਡ ਦੇ ਨਾਲ ਨਾਲ ਰੀਲ ਦਾ ਦੀ ਵਿਕਲਪ ਮਿਲਦਾ ਹੈ, ਉੱਥੇ ਹੀ ਕਾਫੀ ਲੋਕਾਂ ਦੀ ਸ਼ਿਕਾਇਤ ਵੀ ਹੈ ਕਿ ਰੀਲਿਜ਼ ਦੇ ਵਿੱਚ ਕਾਫੀ ਜਿਆਦਾ ਅਪਤੀਜਨਕ ਕੰਟੈਂਟ ਪੋਸਟ ਕੀਤਾ ਜਾ ਰਿਹਾ ਹੈ, ਪਰ ਹੁਣ ਇੰਸਟਾਗ੍ਰਾਮ ਰੀਲਜ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀ ਹੈਰਾਨ ਹੋ ਜਾਵੋਂਗੇ ਦਰਅਸਲ ਇੰਸਟਾਗ੍ਰਾਮ ਅਕਾਊਂਟਸ ‘ਤੇ ਲੜਕੀਆਂ ਅਤੇ ਔਰਤਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅੱਪਲੋਡ ਕਰ ਉਨ੍ਹਾਂ ਨਾਲ ਇਤਰਾਜ਼ਯੋਗ ਗੱਲਾਂ ਲਿਖ ਕੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨ੍ਹਾਂ ਹੀ ਨਹੀਂ ਅਕਾਊਂਟ ਚਲਾਉਣ ਵਾਲੇ ਸੜਕ ਤੇ ਹੋਰ ਥਾਵਾਂ ਤੇ ਆਉਂਦੀਆਂ ਜਾਂਦੀਆਂ ਕੁੜੀਆਂ ਦੀਆਂ ਵੀਡਿਓਜ਼ ਬਣਾ ਕਿ ਉਨ੍ਹਾਂ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕਰ ਬਦਨਾਮ ਕਰਦੇ ਨੇ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਕੇਸ ਦਰਜ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਲਈ ਸਾਈਬਰ ਟੀਮ ਦੀ ਮਦਦ ਲਈ ਜਾ ਰਹੀ ਹੈ। ਉੱਥੇ ਹੀ ਇੰਸਟਾਗ੍ਰਾਮ ਅਕਾਊਂਟ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਪੁਲਿਸ ਮੁਤਾਬਿਕ ਇੰਸਟਾਗ੍ਰਾਮ ਪੇਜ ਚਲਾਉਣ ਵਾਲਾ ਇਹ ਗਰੁੱਪ ਕੁੜੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਲੋਕ ਲੜਕੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਂਦੇ ਸਨ। ਇਸ ਤੋਂ ਬਾਅਦ ਉਹ ਬਦਨਾਮ ਕਰਨ ਦੀ ਨੀਅਤ ਨਾਲ ਗਲਤ ਗੱਲਾਂ ਲਿਖ ਕੇ ਅੱਪਲੋਡ ਕਰਦੇ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਇੰਸਟਾਗ੍ਰਾਮ ਅਕਾਊਂਟ ‘ਤੇ 14 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਅਕਾਊਂਟ ‘ਤੇ ਇਤਰਾਜ਼ਯੋਗ ਟੈਗ ਅਤੇ ਕੈਪਸ਼ਨ ਦੇ ਨਾਲ ਲੜਕੀਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ ਅਕਾਊਂਟ ਚਲਾਉਣ ਵਾਲੇ ਲੋਕਾਂ ਵਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸੜਕ ‘ਤੇ ਕਿਤੇ ਵੀ ਕੋਈ ਕੁੜੀ ਦੇਖਦੇ ਹੋ ਤਾਂ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਪੋਸਟ ਕਰੋ। ਅਕਾਊਂਟ ‘ਤੇ ਕਈ ਅਜਿਹੀਆਂ ਇਤਰਾਜ਼ਯੋਗ ਪੋਸਟਾਂ ਹਨ, ਜੋ ਲੜਕੀਆਂ ਨੂੰ ਬਦਨਾਮ ਕਰਨ ਵਾਲੀਆਂ ਹਨ।
ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ 900 ਤੋਂ ਵੱਧ ਲੋਕ ਅਜਿਹੇ ਹਨ ਜੋ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਉਸ ਅਕਾਊਂਟ ਨਾਲ ਲਿੰਕ ਕਰਦੇ ਹਨ। ਇਸ ਕਾਰਨ ਇਸ ਅਕਾਊਂਟ ਦੇ ਫਾਲੋਅਰਜ਼ ਵੱਧ ਰਹੇ ਹਨ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ ਤਾਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਨੇ ਇੰਸਟਾਗ੍ਰਾਮ ਅਕਾਊਂਟ ਦੇ ਸਬੰਧ ‘ਚ 3 ਮਾਮਲੇ ਦਰਜ ਕੀਤੇ ਹਨ। ਪੁਲੀਸ ਨੇ ਧਾਰਾ 506, 509, 354 (ਡੀ) ਅਤੇ ਆਈਟੀ ਐਕਟ (64) ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੈਦਰਾਬਾਦ ਸਾਈਬਰ ਕ੍ਰਾਈਮ ਟੀਮ ਨੇ ਇੰਸਟਾਗ੍ਰਾਮ ਤੋਂ ਅਕਾਊਂਟ ਐਡਮਿਨ ਦਾ ਪੂਰਾ ਡਾਟਾ ਦੇਣ ਲਈ ਲਿਖਿਆ ਹੈ।