ਸਟਾਫ਼ ਦੀ ਘਾਟ ਨਾਲ ਜੂਝ ਰਹੇ ਨਿਊਜ਼ੀਲੈਂਡ ਦਾ ਸਿਹਤ ਵਿਭਾਗ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਜਦੋਂ ਵੀ ਕੋਈ ਵਿਅਕਤੀ ਜ਼ਖਮੀ ਹੁੰਦਾ ਹੈ ਤਾਂ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਕਿ ਉਸਦਾ ਇਲਾਜ ਹੋ ਸਕੇ ਪਰ ਸੋਚੋ ਜੇ ਹਸਪਤਾਲ ‘ਚ ਵੀ ਜ਼ਖਮੀ ਨੂੰ ਕੋਈ ਦੇਖਣ ਵਾਲਾ ਨਾ ਹੋਵੇ ਤਾਂ ਕੀ ਬਣੇਗਾ। ਦਰਅਸਲ ਨਿਊਜ਼ੀਲੈਂਡ ‘ਚ ਸਮੇਂ ਸਿਰ ਇਲਾਜ ਨਾ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਾਊਥਲੈਂਡ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਐਮਰਜੈਂਸੀ ਵਿਭਾਗ ‘ਚ ਗੰਭੀਰ ਪੱਧਰ ਦੇ ਇਨਫੈਕਸ਼ਨ ਤੇ ਜਖਮਾਂ ਨਾਲ ਹਸਪਤਾਲ ਪੁੱਜੇ ਵਿਅਕਤੀ ਨੂੰ ਇਲਾਜ ਸ਼ੁਰੂ ਕਰਵਾਉਣ ਲਈ 7 ਘੰਟੇ ਦੀ ਲੰਬੀ ਉਡੀਕ ਕਰਨੀ ਪਈ। ਇਸ ਮਾਮਲੇ ਨੂੰ ਲੈ ਕੇ ਵਿਭਾਗ ਆ ਕਹਿਣਾ ਹੈ ਕਿ ਹਸਪਤਾਲ ‘ਚ ਸਟਾਫ਼ ਦੀ ਘਾਟ ਹੈ ਤੇ ਮੌਜੂਦਾ ਸਟਾਫ ਓਦੋਂ ਕਿਸੇ ਹੋਰ ਮਰੀਜ਼ ਦਾ ਇਲਾਜ ਕਰ ਰਿਹਾ ਸੀ। ਹੁਣ ਸੋਚੋ ਕਿੰਨੇ ਮਰੀਜ਼ਾਂ ਨੂੰ ਅਜਿਹੇ ਹਲਾਤਾਂ ‘ਚੋਂ ਲੰਘਣਾ ਪੈਂਦਾ ਹੋਵੇਗਾ।
![injured man gives up waiting for help](https://www.sadeaalaradio.co.nz/wp-content/uploads/2024/04/WhatsApp-Image-2024-04-27-at-8.21.13-AM-950x534.jpeg)