[gtranslate]

ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਮਿਲੇਗੀ ਰਾਹਤ, ਹੋ ਸਕਦਾ ਹੈ ਆਹ ਵੱਡਾ ਬਦਲਾਅ

inflation rate tipped to fall

ਨਿਊਜ਼ੀਲੈਂਡ ‘ਚ ਮਹਿੰਗਾਈ ਲਗਾਤਾਰ ਆਮ ਲੋਕਾਂ ਨੂੰ ਝਟਕੇ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਮਹਿੰਗਾਈ ਦਰ ਸੰਭਾਵਿਤ ਤੌਰ ‘ਤੇ ਸਿਖਰ ‘ਤੇ ਪਹੁੰਚ ਗਈ ਹੈ। ਉੱਥੇ ਹੀ ਦੌਰਾਨ ਹੁਣ ਨਵੀਨਤਮ ਖਪਤਕਾਰ ਮੁੱਲ ਸੂਚਕਾਂਕ (CPI) ਨੰਬਰ ਕੱਲ੍ਹ ਸਵੇਰੇ ਜਾਰੀ ਕੀਤੇ ਜਾਣਗੇ। ਇੰਨ੍ਹਾਂ ਜਾਰੀ ਹੋਣ ਵਾਲੇ ਅੰਕੜਿਆਂ ‘ਚ ਲੋਕਾਂ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਰਿਪੋਰਟਾਂ ਮੁਤਾਬਿਕ ਸਾਲਾਨਾ ਮਹਿੰਗਾਈ ਦਰ 7.3 ਪ੍ਰਤੀਸ਼ਤ ਦੇ 32 ਸਾਲ ਦੇ ਉੱਚੇ ਪੱਧਰ ਤੋਂ ਡਿੱਗ ਕੇ ਲਗਭਗ 6.8 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ ਹੈ, ਹਾਲਾਂਕਿ ਤਿਮਾਹੀ ਅੰਕੜੇ ‘ਚ ਸਤੰਬਰ ਨੂੰ ਖਤਮ ਹੋਏ ਤਿੰਨ ਮਹੀਨਿਆਂ ਵਿੱਚ ਅਜੇ ਵੀ 1.6 ਪ੍ਰਤੀਸ਼ਤ ਦਾ ਵਾਧਾ ਹੋਵੇਗਾ। ਮਹਿੰਗਾਈ ਦਾ ਦਰਦ ਆਮ ਨਿਊਜੀਲੈਂਡ ਵਾਸੀਆਂ ਨੂੰ ਖਾਣ-ਪੀਣ ਦੇ ਸਮਾਨ ਤੋਂ ਲੈਕੇ ਘਰਾਂ ਦੇ ਹੋਰ ਖਰਚੇ, ਪੈਟਰੋਲ ਦੇ ਖਰਚਿਆਂ ਸਣੇ ਹਰ ਪਾਸੇ ਮਹਿਸੂਸ ਹੋਇਆ ਹੈ।

Leave a Reply

Your email address will not be published. Required fields are marked *