ਇੰਟਰਗਲੋਬ ਏਵੀਏਸ਼ਨ ਲਿਮਟਿਡ ਯਾਨੀ ਇੰਡੀਗੋ ਨੇ ਸੋਮਵਾਰ ਨੂੰ 500 ਏਅਰਬੱਸ ਏ320 ਫੈਮਿਲੀ ਏਅਰਕ੍ਰਾਫਟ ਖਰੀਦਣ ਦਾ ਐਲਾਨ ਕੀਤਾ ਹੈ। ਇਸ ਨਾਲ ਇੰਡੀਗੋ ਇੱਕ ਵਾਰ ਵਿੱਚ ਇੰਨਾ ਵੱਡਾ ਆਰਡਰ ਦੇਣ ਵਾਲੀ ਪਹਿਲੀ ਭਾਰਤੀ ਏਅਰਲਾਈਨ ਬਣ ਗਈ ਹੈ। ਇਨ੍ਹਾਂ ਜਹਾਜ਼ਾਂ ਦੀ ਡਿਲੀਵਰੀ 2030 ਤੋਂ 2035 ਦਰਮਿਆਨ ਹੋਣ ਦੀ ਉਮੀਦ ਹੈ।
ਵਪਾਰਕ ਹਵਾਬਾਜ਼ੀ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੈ। ਇੰਡੀਗੋ ਤੋਂ ਪਹਿਲਾਂ ਇਹ ਰਿਕਾਰਡ ਏਅਰ ਇੰਡੀਆ ਦੇ ਨਾਂ ਸੀ। ਦੱਸਿਆ ਜਾ ਰਿਹਾ ਹੈ ਕਿ ਇੰਡੀਗੋ 500 ਏਅਰਬੱਸ ਏ320 ਫੈਮਿਲੀ ਏਅਰਕ੍ਰਾਫਟ ਖਰੀਦਣ ਲਈ 50 ਅਰਬ ਡਾਲਰ ਯਾਨੀ 4.09 ਲੱਖ ਕਰੋੜ ਰੁਪਏ ਖਰਚ ਕਰੇਗੀ। ਹਾਲਾਂਕਿ, ਆਰਡਰ ਦੀ ਅਸਲ ਕੀਮਤ ਥੋੜੀ ਘੱਟ ਹੋ ਸਕਦੀ ਹੈ, ਕਿਉਂਕਿ ਅਜਿਹੇ ਵੱਡੇ ਸੌਦਿਆਂ ‘ਤੇ ਆਮ ਤੌਰ ‘ਤੇ ਭਾਰੀ ਛੋਟ ਦਿੱਤੀ ਜਾਂਦੀ ਹੈ।