ਵਿਦੇਸ਼ ਆਉਣ ਮਗਰੋਂ ਹਰ ਵਿਅਕਤੀ ਦਾ ਮਕਸਦ PR ਪ੍ਰਾਪਤ ਕਰਨਾ ਹੁੰਦਾ ਹੈ। ਪਰ ਜੇਕਰ ਇਹ ਸੁਪਨਾ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਪੂਰਾ ਹੋਵੇ ਤਾਂ ਅਜਿਹੇ ‘ਚ ਕੀ ਕਿਹਾ ਜਾਵੇ। ਦਰਅਸਲ ਹੈਮਿਲਟਨ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਭਾਰਤੀ ਨੌਜਵਾਨ ਨਾਲ ਵਾਪਰੀ ਘਟਨਾ ਨੇ ਸਭ ਦੇ ਦਿਲਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਹੈਮਿਲਟਨ ਦੇ ਭਾਰਤੀ ਮੂਲ ਦੇ ਨੌਜਵਾਨ ਸਾਹਿਲ ਪ੍ਰਸਾਦ ਦੀ ਬੀਤੀ ਜੁਲਾਈ ਵਿੱਚ ਇੱਕ ਹਾਦਸੇ ਹੋ ਗਈ ਸੀ। ਪਰ ਨੌਜਵਾਨ ਦੀ ਮੌਤ ਦੇ 1 ਮਹੀਨੇ ਮਗਰੋਂ ਹੁਣ ਉਸਦੀ PR ਜਾਰੀ ਹੋਈ ਹੈ। ਦੱਸ ਦੇਈਏ ਕਿ ਨੌਜਵਾਨ ਦੋ ਮੌਤ ਇੱਕ ਸੜਕੀ ਹਾਦਸੇ ‘ਚ ਉਸਦੇ ਘਰ ਦੇ ਨਜ਼ਦੀਕ ਹੀ ਹੋਈ ਸੀ।
