ਭਾਰਤੀ ਮਹਿਲਾ ਟੀਮ ਨੇ ਬਿਹਾਰ ਦੇ ਰਾਜਗੀਰ ‘ਚ ਚੱਲ ਰਹੀ ਏਸ਼ੀਅਨ ਚੈਂਪੀਅਨਸ ਟਰਾਫੀ ‘ਚ ਤਿਰੰਗਾ ਲਹਿਰਾਇਆ ਹੈ ਅਤੇ ਚੀਨ ਨੂੰ ਹਰਾ ਕੇ ਤੀਜੀ ਵਾਰ ਖਿਤਾਬ ਜਿੱਤਿਆ ਹੈ। ਭਾਰਤ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ ਹੈ। ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਆਦਾਤਰ ਸਮਾਂ ਗੇਂਦ ਨੂੰ ਆਪਣੇ ਕੰਟਰੋਲ ‘ਚ ਰੱਖਿਆ ਅਤੇ ਦੂਜੇ ਪਾਸੇ ਚੀਨੀ ਖਿਡਾਰੀ ਮੈਚ ‘ਚ ਇਕ ਵੀ ਗੋਲ ਨਹੀਂ ਕਰ ਸਕੇ। ਭਾਰਤ ਲਈ ਮੈਚ ਦਾ ਇਕਲੌਤਾ ਗੋਲ ਦੀਪਿਕਾ ਨੇ ਕੀਤਾ ਅਤੇ ਉਸ ਦੇ ਗੋਲ ਦੀ ਮਦਦ ਨਾਲ ਭਾਰਤ ਖਿਤਾਬ ਜਿੱਤਣ ਵਿਚ ਸਫਲ ਰਿਹਾ।
ਸਲੀਮਾ ਟੇਟੇ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ 2024 ਵਿੱਚ ਦਬਦਬਾ ਬਣਾਇਆ ਅਤੇ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਭਾਰਤ ਨੇ ਸੈਮੀਫਾਈਨਲ ‘ਚ ਜਾਪਾਨ ਨੂੰ ਹਰਾਇਆ ਸੀ। ਭਾਰਤ ਨੇ ਤੀਜੀ ਵਾਰ (2016, 2023, 2024) ਏਸ਼ੀਆਈ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ। ਇਸ ਨਾਲ ਭਾਰਤ ਨੇ ਦੱਖਣੀ ਕੋਰੀਆ ਦੀ ਬਰਾਬਰੀ ਕਰ ਲਈ ਹੈ। ਦੱਖਣੀ ਕੋਰੀਆ ਨੇ ਵੀ ਤਿੰਨ ਵਾਰ ACT ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਹੈ।