[gtranslate]

ਮੰਦਭਾਗੀ ਖ਼ਬਰ ! ਅਮਰੀਕੀ ਜਿਮ ‘ਚ ਚਾਕੂ ਹਮਲੇ ਕਾਰਨ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਦੀ ਮੌਤ, ਯੂਨੀਵਰਸਿਟੀ ‘ਚ ਪਸਰਿਆ ਮਾਤਮ

indian student varun raj

ਅਮਰੀਕਾ ਦੇ ਇੰਡੀਆਨਾ ‘ਚ ਚਾਕੂ ਹਮਲੇ ‘ਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਵਰੁਣ ਰਾਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਵਾਲਪੇਰਾਇਸੋ ਯੂਨੀਵਰਸਿਟੀ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਫਿਟਨੈੱਸ ਸੈਂਟਰ ‘ਚ ਇੱਕ 24 ਸਾਲਾ ਭਾਰਤੀ ਨੌਜਵਾਨ ਨੂੰ ਇੱਕ ਹਮਲਾਵਰ ਨੇ ਚਾਕੂ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਗੰਭੀਰ ਰੂਪ ‘ਚ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਵਿਦਿਆਰਥੀ ਦੀ ਹੁਣ ਮੌਤ ਹੋ ਚੁੱਕੀ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਿਕ ਵਾਲਪੇਰਾਇਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ ਰਾਜ ਉੱਤੇ 29 ਅਕਤੂਬਰ ਨੂੰ ਇੱਕ ਜਿਮ ਵਿੱਚ ਜਾਰਡਨ ਐਂਡਰੇਡ ਨਾਂ ਦੇ ਵਿਅਕਤੀ ਨੇ ਹਮਲਾ ਕੀਤਾ ਸੀ। ਹਮਲੇ ‘ਚ ਵਿਦਿਆਰਥੀ ਦੇ ਸਿਰ ‘ਤੇ ਸੱਟ ਲੱਗੀ ਹੈ। ਉਦੋਂ ਤੋਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਭਾਰਤੀ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਲਾਈਫ ਸਪੋਰਟ ਸਿਸਟਮ ‘ਤੇ ਸੀ। ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅਧਿਕਾਰੀ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਸ਼ਿਕਾਗੋ ਦੇ ਨੇੜੇ ਵਾਲਪੇਰਾਇਸੋ ਯੂਨੀਵਰਸਿਟੀ ਨੇ ਬੁੱਧਵਾਰ (9 ਨਵੰਬਰ) ਨੂੰ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਦੁਖੀ ਦਿਲ ਨਾਲ ਵਰੁਣ ਰਾਜ ਦੇ ਦਿਹਾਂਤ ਦੀ ਖਬਰ ਸਾਂਝੀ ਕਰਦੇ ਹਾਂ। ਸਾਡੀ ਯੂਨੀਵਰਸਿਟੀ ਨੇ ਆਪਣਾ ਇੱਕ ਬੱਚਾ ਗੁਆ ਦਿੱਤਾ। ਇਸ ਦੁੱਖ ਦੀ ਘੜੀ ‘ਚ ਸਾਡੇ ਵਿਚਾਰ ਵਰੁਣ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ।” ਵਾਲਪੇਰਾਇਸੋ ਯੂਨੀਵਰਸਿਟੀ ਨੇ 16 ਨਵੰਬਰ ਨੂੰ ਵਰੁਣ ਨੂੰ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਹੈ। ਰਿਪੋਰਟ ਮੁਤਾਬਕ ਵਰੁਣ ਕੰਪਿਊਟਰ ਸਾਇੰਸ ਵਿੱਚ ਐਮਐਸ ਕਰ ਰਿਹਾ ਸੀ। ਉਹ ਅਗਸਤ 2022 ਵਿੱਚ ਅਮਰੀਕਾ ਆਇਆ ਸੀ। ਰਿਪੋਰਟ ਮੁਤਾਬਕ ਉਸ ਦਾ ਕੋਰਸ ਅਗਲੇ ਸਾਲ ਪੂਰਾ ਹੋਣਾ ਸੀ।

Likes:
0 0
Views:
379
Article Categories:
India NewsInternational News

Leave a Reply

Your email address will not be published. Required fields are marked *