ਅਜੋਕੇ ਸਮੇਂ ‘ਚ ਭਾਰਤੀਆਂ ਦੀ ਇੱਕ ਵੱਡੀ ਅਬਾਦੀ ਵਿਦੇਸ਼ਾਂ ‘ਚ ਵੱਸਦੀ ਹੈ। ਅਜਿਹੇ ‘ਚ ਨਿਊਜੀਲੈਂਡ ‘ਚ ਵੀ ਭਾਰਤੀਆਂ ਦਾ ਬਾਕੀ ਦੇਸ਼ਾਂ ਦੇ ਮੁਕਾਬਲੇ ਪੱਲੜਾ ਭਾਰੀ ਹੈ। ਇੱਥੇ ਭਾਰਤੀਆਂ ਨੇ ਹੁਣ ਇੱਕ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ ਦਰਅਸਲ ਨਿਊਜ਼ੀਲੈਂਡ ਵਿੱਚ ਵਿਦੇਸ਼ਾਂ ਵਿੱਚ ਜਨਮੇ ਨਾਗਰਿਕਾਂ ਦੇ ਮਾਮਲੇ ‘ਚ 2024 ‘ਚ ਕੁੱਲ 39,914 ਪ੍ਰਵਾਸੀਆਂ ਵਿੱਚੋਂ 5,777 ਭਾਰਤੀਆਂ ਨੂੂੰ ਨਿਊਜੀਲੈਂਡ ਦੀ ਨਾਗਰਿਕਤਾ ਦਿੱਤੀ ਗਈ ਹੈ, ਜਦਕਿ ਇਸ ਤੋਂ ਬਾਅਦ ਯੂਨਾਈਟਿਡ ਕਿੰਗਡਮ ਦਾ ਨੰਬਰ ਆਉਂਦਾ ਹੈ। ਤੀਜੇ ਨੰਬਰ ‘ਤੇ ਦੱਖਣੀ ਅਫ਼ਰੀਕੀ ਹੈ। ਜ਼ਿਕਰਯੋਗ ਹੈ ਕਿ ਲਗਭਗ ਇੱਕ ਦਹਾਕੇ ਤੋਂ ਨਿਊਜ਼ੀਲੈਂਡ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਚੋਟੀ ਦੇ ਸਮੂਹਾਂ ਵਿੱਚ ਭਾਰਤੀ ਵੀ ਅਹਿਮ ਸਥਾਨ ਰੱਖਦੇ ਆ ਰਹੇ ਹਨ।
