ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਭਾਰਤੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹਰ ਖੇਤਰ ਦੇ ਵਿੱਚ ਭਾਰਤੀਆਂ ਨੇ ਆਪਣਾ ਨਾਮ ਚਮਕਾਇਆ ਹੈ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਭਾਰਤੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਅਜਿਹੀ ਹੀ ਇੱਕ ਹੋਰ ਮਿਸਾਲ ਸਾਹਮਣੇ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਮਾਣ ਵਧਾਇਆ ਹੈ।
ਅਸੀਂ ਅੱਜ ਗੱਲ ਕਰ ਰਹੇ ਹਾਂ ਰੋਲਸਟਨ ਦੀ ਜੇਲ ਵਿੱਚ ਸੀਨੀਅਰ ਕੁਰੇਕਸ਼ਨ ਅਫਸਰ ਵੱਜੋਂ ਤੈਨਾਤ 56 ਸਾਲਾ ਅਰਚਨਾ ਟੰਡਨ ਦੀ। ਅਰਚਨਾ ਟੰਡਨ ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋਣ ਵਾਲੀਆਂ ਪਹਿਲੀਆਂ ਮਹਿਲਾਵਾਂ ‘ਚ ਆਉਂਦੇ ਹਨ। ਅਰਚਨਾ ਪਿਛਲੇ 6 ਸਾਲ ਤੋਂ ਪੁਲਿਸ ‘ਚ ਸੇਵਾਵਾਂ ਨਿਭਾ ਰਹੇ ਹਨ। ਅਰਚਨਾ ਸਾਊਥ ਆਈਲੈਂਡ ਦੇ ਲਿੰਕਨ ‘ਚ ਰਹਿੰਦੇ ਹਨ ਅਤੇ 1990 ਵਿੱਚ ਦਿੱਲੀ ਤੋਂ ਇੱਥੇ ਸ਼ਿਫਟ ਹੋਏ ਸਨ। ਉਨ੍ਹਾਂ 20 ਸਾਲ ਯੂਨੀਵਰਸਿਟੀ ਆਫ ਕੈਂਟਰਬਰੀ ਲਈ ਵੀ ਕੰਮ ਕੀਤਾ ਸੀ। ਪਰ ਉਨ੍ਹਾਂ ਨੇ ਆਪਣੀ ਇਸ ਨੌਕਰੀ ਦੌਰਾਨ ਕਈ ਵੱਖਰੇ ਰਿਕਾਰਡ ਕਾਇਮ ਕਰ ਦਿੱਤੇ ਹਨ ਜੋ ਬਹੁਤਿਆਂ ਨੌਜਵਾਨਾਂ ਲਈ ਪ੍ਰੇਰਨਾਂ ਸਰੋਤ ਹਨ।