ਭਾਰਤ ਨੇ ਲਗਾਤਾਰ ਦੂਜੀਆਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਟੀਮ ਇੰਡੀਆ ਨੇ ਪੈਰਿਸ ਓਲੰਪਿਕ 2024 ਦੇ ਕਾਂਸੀ ਤਮਗਾ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਦੱਸ ਦਈਏ ਕਿ ਭਾਰਤ ਨੇ 2020 ਟੋਕੀਓ ਓਲੰਪਿਕ ‘ਚ ਵੀ ਕਾਂਸੀ ਦੇ ਤਮਗੇ ‘ਤੇ ਕਬਜ਼ਾ ਕੀਤਾ ਸੀ। ਪਿਛਲੇ 52 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤੇ ਹਨ। ਸਪੇਨ ਖਿਲਾਫ ਮੈਚ ਦੀ ਗੱਲ ਕਰੀਏ ਤਾਂ ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਹਰਮਨਪ੍ਰੀਤ ਨੇ ਦੋ ਵਾਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
