ਭਾਰਤੀ ਹਾਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪੈਰਿਸ ਓਲੰਪਿਕ 2024 ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਪਿਛਲੇ ਮੈਚ ‘ਚ ਅਰਜਨਟੀਨਾ ਖਿਲਾਫ 1-1 ਨਾਲ ਡਰਾਅ ਖੇਡਣ ਵਾਲੀ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਪੂਲ ਗੇੜ ਦੇ ਆਪਣੇ ਤੀਜੇ ਮੈਚ ‘ਚ ਜ਼ਬਰਦਸਤ ਵਾਪਸੀ ਕਰਦੇ ਹੋਏ ਆਇਰਲੈਂਡ ਖਿਲਾਫ ਬਿਨਾਂ ਕਿਸੇ ਸਮੱਸਿਆ ਦੇ 2-0 ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਦੀ ਜਿੱਤ ਦਾ ਸਿਤਾਰਾ ਇੱਕ ਵਾਰ ਫਿਰ ਕਪਤਾਨ ਹਰਮਨਪ੍ਰੀਤ ਰਿਹਾ, ਜਿਸ ਨੇ ਦੋਵੇਂ ਗੋਲ ਕੀਤੇ। ਆਪਣਾ ਆਖਰੀ ਓਲੰਪਿਕ ਖੇਡ ਰਹੇ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਦੂਜੇ ਹਾਫ ਵਿੱਚ ਕਈ ਸ਼ਾਟ ਬਚਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਇਸ ਜਿੱਤ ਨਾਲ ਟੀਮ ਪੂਲ ਬੀ ‘ਚ ਤੀਜੇ ਸਥਾਨ ਤੋਂ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਉੱਥੇ ਹੀ ਇੰਡੀਆ ਟੀਮ ਕੁਆਰਟਰ ਫਾਈਨਲ ‘ਚ ਵੀ ਪਹੁੰਚ ਗਈ ਹੈ।
![indian-hockey-team-beats-ireland](https://www.sadeaalaradio.co.nz/wp-content/uploads/2024/07/WhatsApp-Image-2024-07-30-at-11.55.34-PM-950x534.jpeg)