[gtranslate]

ਰੋਹਿਤ ਸ਼ਰਮਾ, ਅਨਿਲ ਕੁੰਬਲੇ, ਵਿਰਾਟ ਕੋਹਲੀ, ਗੌਤਮ ਗੰਭੀਰ ਤੋਂ ਲੈ ਕੇ ਮਿਤਾਲੀ ਰਾਜ ਤੱਕ, ਰੇਲ ਹਾਦਸੇ ‘ਤੇ ਭਾਰਤੀ ਕ੍ਰਿਕਟਰਾਂ ਦੀਆਂ ਪ੍ਰਤੀਕਿਰਿਆਵਾਂ !

indian cricketers reaction odisha accident

ਉੜੀਸਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਸੀ। ਇਸ ਹਾਦਸੇ ‘ਚ ਹੁਣ ਤੱਕ 288 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦਰਅਸਲ, ਇਸ ਹਾਦਸੇ ‘ਚ ਤਿੰਨ ਟਰੇਨਾਂ ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈੱਸ, ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਅਤੇ ਇਕ ਮਾਲ ਟਰੇਨ ਸ਼ਾਮਿਲ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਯਾਤਰੀ ਰੇਲਗੱਡੀ ਕੋਰੋਮੰਡਲ ਸ਼ਾਲੀਮਾਰ ਐਕਸਪ੍ਰੈਸ ਪਟੜੀ ਤੋਂ ਉਤਰ ਗਈ ਅਤੇ ਮਾਲ ਗੱਡੀ ਨਾਲ ਟਕਰਾ ਗਈ ਅਤੇ ਇਸ ਦੇ ਕੁਝ ਡੱਬੇ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਨਾਲ ਵੀ ਟਕਰਾ ਗਏ।

ਇਸ ਹਾਦਸੇ ਮਗਰੋਂ ਪੂਰੇ ਭਾਰਤ ਸਮੇਤ ਜਿੱਥੇ ਦੁਨੀਆ ਜ਼ਖਮੀਆਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੀ ਹੈ ਉੱਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਮੇਤ ਕਈ ਕ੍ਰਿਕਟਰਾਂ ਨੇ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਰੋਹਿਤ ਸ਼ਰਮਾ ਤੋਂ ਇਲਾਵਾ ਮਿਤਾਲੀ ਰਾਜ, ਯੂਸਫ ਪਠਾਨ, ਅਮਿਤ ਮਿਸ਼ਰਾ, ਅਨਿਲ ਕੁੰਬਲੇ, ਵਿਰਾਟ ਕੋਹਲੀ, ਗੌਤਮ ਗੰਭੀਰ, ਵਰਿੰਦਰ ਸਹਿਵਾਗ ਸਮੇਤ ਕਈ ਦਿੱਗਜਾਂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

 

Leave a Reply

Your email address will not be published. Required fields are marked *