ਰਿਕਾਰਡ ਛੇਵੀਂ ਵਾਰ ਅੰਡਰ-19 ਵਿਸ਼ਵ ਚੈਂਪੀਅਨ ਬਣਨ ਦੀ ਉਮੀਦ ਨਾਲ ਦੱਖਣੀ ਅਫਰੀਕਾ ਪਹੁੰਚੀ ਭਾਰਤੀ ਕ੍ਰਿਕਟ ਟੀਮ ਨੇ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਉਦੈ ਸਹਾਰਨ ਦੀ ਕਪਤਾਨੀ ਵਾਲੀ ਭਾਰਤੀ ਅੰਡਰ-19 ਟੀਮ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਸਾਬਕਾ ਚੈਂਪੀਅਨ ਬੰਗਲਾਦੇਸ਼ ਨੂੰ 84 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਬਲੋਮਫੋਂਟੇਨ ‘ਚ ਖੇਡੇ ਗਏ ਗਰੁੱਪ-ਏ ਦੇ ਇਸ ਮੈਚ ‘ਚ ਭਾਰਤੀ ਟੀਮ ਨੇ ਆਦਰਸ਼ ਸਿੰਘ ਅਤੇ ਕਪਤਾਨ ਉਦੈ ਦੇ ਅਰਧ ਸੈਂਕੜਿਆਂ ਦੇ ਆਧਾਰ ‘ਤੇ ਮੁਕਾਬਲਾਤਮਕ ਸਕੋਰ ਬਣਾਇਆ। ਫਿਰ ਸਪਿੰਨਰ ਸੌਮਿਆ ਪਾਂਡੇ ਅਤੇ ਮੁਸ਼ੀਰ ਖਾਨ ਨੇ ਮਿਲ ਕੇ ਬੰਗਲਾਦੇਸ਼ੀ ਟੀਮ ਨੂੰ ਸਸਤੇ ‘ਚ ਹਰਾ ਕੇ ਵੱਡੀ ਜਿੱਤ ਦਿਵਾਈ।