ਭਾਰਤੀ ਮੂਲ ਦੀ ਸਾਬਕਾ ਅਮਰੀਕੀ ਜਲ ਸੈਨਾ ਅਧਿਕਾਰੀ ਸ਼ਾਂਤੀ ਸੇਠੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਾਰਜਕਾਰੀ ਸਕੱਤਰ ਅਤੇ ਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਪੋਲੀਟਿਕੋ ਨੇ ਉਪ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਹਰਬੇਈ ਜ਼ਿਸਕੇਂਦੀ ਦੇ ਹਵਾਲੇ ਨਾਲ ਦੱਸਿਆ ਕਿ ਸ਼ਾਂਤੀ ਸੇਠੀ ਨੂੰ ਹਾਲ ਹੀ ਵਿੱਚ ਹੈਰਿਸ ਦੇ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ ਅਮਰੀਕੀ ਜਲ ਸੈਨਾ ਦੇ ਵੱਡੇ ਜੰਗੀ ਬੇੜੇ ਦੀ ਪਹਿਲੀ ਭਾਰਤੀ-ਅਮਰੀਕੀ ਕਮਾਂਡਰ ਸੀ।
