ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਨੇ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ 15 ਖਿਡਾਰੀਆਂ ਦੀ ਚੋਣ ਕੀਤੀ ਹੈ। ਵੱਡੀ ਖ਼ਬਰ ਇਹ ਹੈ ਕਿ ਸੰਜੂ ਸੈਮਸਨ, ਪ੍ਰਸਿੱਧ ਕ੍ਰਿਸ਼ਨਾ, ਤਿਲਕ ਵਰਮਾ ਨੂੰ ਵਿਸ਼ਵ ਕੱਪ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਇਹ ਤਿੰਨੇ ਖਿਡਾਰੀ ਏਸ਼ੀਆ ਕੱਪ ਖੇਡਣ ਵਾਲੀ ਟੀਮ ਇੰਡੀਆ ਵਿੱਚ ਸ਼ਾਮਿਲ ਹਨ। ਸੰਜੂ ਸੈਮਸਨ ਨੂੰ ਏਸ਼ੀਆ ਕੱਪ ਵਿੱਚ ਬੈਕਅੱਪ ਖਿਡਾਰੀ ਵਜੋਂ ਚੁਣਿਆ ਗਿਆ ਸੀ। ਇਨ੍ਹਾਂ ਤਿੰਨਾਂ ਖਿਡਾਰੀਆਂ ਤੋਂ ਇਲਾਵਾ ਯੁਜਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ ਨੂੰ ਵੀ ਵਨਡੇ ਵਿਸ਼ਵ ਕੱਪ ਟੀਮ ਤੋਂ ਬਾਹਰ ਰੱਖਿਆ ਗਿਆ ਹੈ।
ਹਾਲਾਂਕਿ ਕੇਐਲ ਰਾਹੁਲ ਵਨਡੇ ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਤੋਂ ਇਲਾਵਾ ਟੀਮ ਪ੍ਰਬੰਧਨ ਨੇ ਸੂਰਿਆਕੁਮਾਰ ਯਾਦਵ ‘ਤੇ ਵੀ ਭਰੋਸਾ ਜਤਾਇਆ ਹੈ। ਜਦਕਿ ਈਸ਼ਾਨ ਕਿਸ਼ਨ ਨੂੰ ਪਾਕਿਸਤਾਨ ਦੇ ਖਿਲਾਫ 82 ਦੌੜਾਂ ਦੀ ਪਾਰੀ ਦਾ ਇਨਾਮ ਮਿਲਿਆ ਹੈ। ਟੀਮ ‘ਚ 4 ਆਲਰਾਊਂਡਰ ਅਤੇ 3 ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਮਿਲੀ ਹੈ।
ਵਨਡੇ ਵਿਸ਼ਵ ਕੱਪ ਲਈ ਟੀਮ ਇੰਡੀਆ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ।