ਭਾਰਤ ਅਤੇ ਆਇਰਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਤੀਜਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਭਾਰਤ ਨੇ ਪਹਿਲੇ ਦੋ ਮੈਚ ਜਿੱਤੇ ਸਨ, ਇਸ ਲਈ ਇੰਡੀਆ ਸੀਰੀਜ਼ 2-0 ਨਾਲ ਜਿੱਤਣ ‘ਚ ਕਾਮਯਾਬ ਰਿਹਾ। ਭਾਰਤ ਲਈ ਇਸ ਸੀਰੀਜ਼ ‘ਚ ਕਈ ਸਕਾਰਾਤਮਕ ਪਹਿਲੂ ਸਨ, ਜਿਨ੍ਹਾਂ ‘ਚੋਂ ਸਭ ਤੋਂ ਅਹਿਮ ਹੈ ਫਿੱਟ ਹੋਣ ਤੋਂ ਬਾਅਦ ਜਸਪ੍ਰੀਤ ਬੁਮਰਾਹ ਦੀ ਵਾਪਸੀ। ਇਸ ਤੋਂ ਇਲਾਵਾ ਭਾਰਤ ਨੇ ਇਸ ਸੀਰੀਜ਼ ‘ਚ ਰਿੰਕੂ ਸਿੰਘ ਵਰਗੇ ਉਭਰਦੇ ਖਿਡਾਰੀ ਨੂੰ ਮੌਕਾ ਦਿੱਤਾ। ਰਿੰਕੂ ਸਿੰਘ ਨੇ ਵੀ ਨਿਰਾਸ਼ ਨਹੀਂ ਕੀਤਾ ਅਤੇ ਦੂਜੇ ਮੈਚ ਵਿੱਚ ਹੀ ਪਲੇਅਰ ਆਫ ਦਿ ਮੈਚ ਦਾ ਖਿਤਾਬ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੇ। ਪ੍ਰਸਿੱਧ ਕ੍ਰਿਸ਼ਨਾ ਦੀ ਵਾਪਸੀ ਨਾਲ ਭਾਰਤ ਦਾ ਤੇਜ਼ ਗੇਂਦਬਾਜ਼ੀ ਹਮਲਾ ਵੀ ਮਜ਼ਬੂਤ ਹੋਇਆ। ਹੁਣ ਭਾਰਤੀ ਟੀਮ 2 ਸਤੰਬਰ ਨੂੰ ਏਸ਼ੀਆ ਕੱਪ ਦੇ ਮੈਚ ‘ਚ ਸਿੱਧੇ ਮੈਦਾਨ ‘ਚ ਉਤਰੇਗੀ। ਭਾਰਤੀ ਟੀਮ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੂੰ ਇਸ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ।
