ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਵਨਡੇ ਸੀਰੀਜ਼ ਦਾ ਚੌਥਾ ਮੈਚ ਕਵੀਂਸਟਾਉਨ ਦੇ ਓਵਲ ‘ਚ ਖੇਡਿਆ ਗਿਆ। ਮੀਂਹ ਕਾਰਨ ਮੈਚ ਨੂੰ 20 ਓਵਰਾਂ ਦਾ ਕਰਨਾ ਪਿਆ। ਹਾਲਾਂਕਿ ਇਹ ਮੈਚ ਵੀ ਭਾਰਤ ਲਈ ਖ਼ਰਾਬ ਰਿਹਾ ਕਿਉਂਕਿ ਟੀਮ ਇੰਡੀਆ ਨੂੰ 63 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਦੌਰੇ ‘ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। ਭਾਰਤੀ ਟੀਮ ਚਾਰ ਵਨਡੇ ਤੋਂ ਪਹਿਲਾਂ ਇੱਕ ਟੀ-20 ਮੈਚ ਵੀ ਹਾਰ ਚੁੱਕੀ ਹੈ।
