ਭਾਰਤੀ ਮਹਿਲਾ ਹਾਕੀ ਟੀਮ ਨੇ FIH ਹਾਕੀ ਪ੍ਰੋ ਲੀਗ ਵਿੱਚ ਇਤਿਹਾਸਕ ਜਿੱਤ ਹਾਸਿਲ ਕੀਤੀ ਹੈ। ਭਾਰਤ ਨੇ ਮੰਗਲਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਨੀਦਰਲੈਂਡ ਨੂੰ ਸ਼ੂਟਆਊਟ ‘ਚ 2-1 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮੈਚ ਬਹੁਤ ਰੋਮਾਂਚਕ ਰਿਹਾ ਅਤੇ 4 ਕੁਆਰਟਰਾਂ ਤੋਂ ਬਾਅਦ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਰਹੀਆਂ। ਇਸ ਤੋਂ ਬਾਅਦ ਭਾਰਤ ਨੇ ਸ਼ੂਟਆਊਟ ਜਿੱਤ ਕੇ ਬੋਨਸ ਅੰਕ ਹਾਸਿਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੱਕ ਸਮੇਂ ਭਾਰਤੀ ਟੀਮ 0-2 ਨਾਲ ਪਿੱਛੇ ਸੀ। ਪਰ ਭਾਰਤ ਨੇ ਤੀਜੇ ਕੁਆਰਟਰ ਵਿੱਚ ਦੋ ਗੋਲ ਕਰਕੇ ਸ਼ਾਨਦਾਰ ਵਾਪਸੀ ਕੀਤੀ। ਦੀਪਿਕਾ ਅਤੇ ਬਲਜੀਤ ਕੌਰ ਨੇ ਗੋਲ ਕੀਤੇ ਜਦਕਿ ਨੀਦਰਲੈਂਡ ਦੀ ਕਪਤਾਨ ਪਾਈਨ ਸੈਂਡਰਸ ਅਤੇ ਫੇ ਵੈਨ ਡੇਰ ਐਲਸਟ ਨੇ ਗੋਲ ਕੀਤੇ।
ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹਾਕੀ ਇੰਡੀਆ ਨੇ ਭਾਰਤੀ ਖਿਡਾਰੀਆਂ ਨੂੰ 1-1 ਲੱਖ ਰੁਪਏ ਅਤੇ ਸਹਿਯੋਗੀ ਸਟਾਫ ਦੇ ਹਰੇਕ ਮੈਂਬਰ ਨੂੰ 50,000 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ, ਇਸ ਤੋਂ ਇਲਾਵਾ ਆਪਣੀ ਮੌਜੂਦਾ ਨੀਤੀ ਅਨੁਸਾਰ ਹਰ ਜਿੱਤ ‘ਤੇ 50,000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।