ਇਨ੍ਹੀਂ ਦਿਨੀਂ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ 2024 ‘ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਅੱਜ ਯਾਨੀ ਸ਼ੁੱਕਰਵਾਰ 4 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਹ ਟੂਰਨਾਮੈਂਟ ‘ਚ ਟੀਮ ਇੰਡੀਆ ਦਾ ਪਹਿਲਾ ਮੈਚ ਹੋਵੇਗਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਦੋਵਾਂ ਵਿਚਾਲੇ ਇਹ ਮੁਕਾਬਲਾ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਇਹ ਮੈਚ ਟੂਰਨਾਮੈਂਟ ਦਾ ਚੌਥਾ ਮੈਚ ਹੋਵੇਗਾ। ਟੀਮ ਇੰਡੀਆ ਦੇ ਨਾਲ-ਨਾਲ ਇਹ ਨਿਊਜ਼ੀਲੈਂਡ ਦਾ ਵੀ ਟੂਰਨਾਮੈਂਟ ‘ਚ ਪਹਿਲਾ ਮੈਚ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
